ਕਾਠਗੜ,(ਜਤਿੰਦਰਪਾਲ ਸਿੰਘ ਕਲੇਰ): ਵਿਧਾਨ ਸਭਾ ਚੋਣਾ ਨੂੰ ਲੈ ਕੇ ਪੁਲਿਸ ਨੇ ਫਲੈਗ ਮਾਰਚ ਕੱਢਿਆ| ਫਲੈਗ ਮਾਰਚ ਦੀ ਅਗੁਵਾਈ ਡੀਐਸਪੀ ਬਲਾਚੌਰ ਸ਼ਹਿਬਾਜ ਸਿੰਘ ਅਤੇ ਐਸਐਚਓ ਭਰਤ ਮਸੀਹ ਨੇ ਕੀਤੀ|ਉਨਾ ਕਿਹਾ ਕਿ ਜਿਲੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਲਈ ਪੰਜਾਬ ਪੁਲਿਸ ਤੇ ਸੁਰੱਖਿਆ ਬਲਾ  ਦੇ ਨੌਜਵਾਨਾਂ  ਵੱਲੋ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ|ਇਸ ਦੇ ਇਲਾਵਾ ਪੁਲਿਸ ਦੇ ਵੱਲੋਂ ਜਿਲੇ ਵਿੱਚ ਵਿਸ਼ੇਸ਼ ਨਾਕਾਬੰਦੀ ਕਰਦੇ ਹੋਏ ਵਾਹਨਾਂ ਦੀ ਗਹਿਣਤਾ ਨਾਲ ਚੈਕਿੰਗ ਵੀ ਕੀਤੀ ਗਈ|

ਜਿਲੇ ਦੇ ਸ਼ਹਿਰਾਂ, ਕਸਬਿਆ ਤੇ ਪਿੰਡਾਂ ਵਿੱਚ ਪੁਲਿਸ ਦੇ ਵੱਲੋਂ ਗਸ਼ਤ ਵੀ ਵਧਾ ਦਿੱਤੀ ਗਈ ਹੈ|ਉਨਾ ਦੱਸਿਆ ਕਿ ਰੱਤੇਵਾਲ ਸਮਾਰਟ ਸਕੂਲ ਦੀ ਵੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ|ਇਹ ਫਲੈਗ ਥਾਣਾ ਕਾਠਗੜ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਵਿਭਿੰਨ  ਬਾਜਾਰਾ ਤੇ ਮੁੱਖ ਚੋਕਾਂ ਤੋ ਹੁੰਦਾ ਹੋਇਆ ਵਾਪਸ ਥਾਣਾ ਕਾਠਗੜ ਆ ਕੇ ਸੰਪਨ ਹੋਇਆ|ਇਸ ਦੌਰਾਨ ਡੀਐਸਪੀ ਸ਼ਹਿਬਾਜ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ   ਲੈਕੇ ਅਮਨ ਕਾਨੂੰਨ ਦੀ ਵਿਵਸਥਾ ਬਹਾਲ ਰੱਖਣ ਦੇ ਲਈ ਪੁਲਿਸ ਵੱਡੀ ਚੌਕਸੀ ਨਾਲ ਕੰਮ ਕਰ ਰਹੀ ਹੈ|ਉਨਾ ਕਿਹਾ ਕਿ ਪੰਜਾਬ ਵਿੱਚ ਚੋਣਾਂ ਦਾ ਬਿਗੁਲ ਵੀ ਵੱਜ ਚੁੱਕਿਆ ਹੈ|ਜਿਸ ਸਬੰਧੀ ਚੋਣ ਸਰਗਰਮੀਆ ਵੀ ਤੇਜ ਹੋ ਚੁੱਕੀਆ ਹਨ|ਅਜਿਹੀ ਸਥਿਤੀ ਵਿੱਚ ਗਲਤ ਤੱਤਵ, ਭੀੜ ਵਾਲੀ ਜਗਾ ਦਾ ਫਾਇਦੇ ਲੈ ਕੇ ਕਿਸੇ ਘਟਨਾ ਨੂੰ  ਅੰਜਾਮ ਦੇ ਸਕਦੇ ਹਨ ਤੇ ਪੁਲਿਸ ਦੀ ਪੈਨੀ ਨਜਰ ਬਣੀ ਹੋਈ ਹੈ|ਉਨਾ  ਲੋਕਾਂ ਨੂੰ ਕੋਰੋਨਾ ਦੇ ਪ੍ਰਤੀ ਸਾਵਧਾਨੀ ਵੀ ਵਰਤਣ ਦੇ ਲਈ ਹਮੇਸ਼ਾ ਮਾਸਕ ਪਹਿਨੋ, ਸਮਾਜਿਕ ਦੂਰੀ ਬਰਕਰਾਰ ਰੱਖਣ ਨੂੰ  ਵੀ ਕਿਹਾ|

Previous articleजंगी लाल महाजन ने दाखिल किया नामांकन पत्र
Next articleਪਿੰਡ ਨਿੱਘੀ ‘ਚ ਬੀਬੀ ਸੁਨੀਤਾ ਚੌਧਰੀ ਨੂੰ ਲੋਕਾਂ ਵੱਲੋਂ ਦਿੱਤਾ ਭਰਵਾਂ ਹੁੰਗਾਰਾ