ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਨੇ ਨਗਰ ਕੌਂਸਲ ਬਲਾਚੌਰ ਦਾ  ਜਾਇਜਾ ਲਿਆ। ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਹੋਇਆ ਕਿਹਾ ਕਿ ਕੀ ਤੁਸੀਂ ਬਲਾਚੌਰ ਦੀ ਜਨਤਾ ਨੂੰ ਬਿਨਾਂ ਖੱਜਲ ਖੁਆਰ ਕੀਤੇ। ਉਨ੍ਹਾਂ ਦੇ ਪਹਿਲ ਦੇ ਆਧਾਰ ਤੇ ਐਨਓਸੀ ਤੇ ਨਕਸ਼ੇ ਪਾਸ ਕਰਕੇ ਦੇਣੇ ਹਨ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ। ਸ਼ਹਿਰ ਵਿਚ ਗਲੀਆਂ ਨਾਲੀਆਂ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾਉਣੀ ਹੈ ਤੇ ਲਾਈਟਾਂ ਦਾ ਖਾਸ ਤੌਰ ਤੇ ਉਚਿਤ ਪ੍ਰਬੰਧ ਕਰਨਾ ਹੈ।ਬੀਬੀ ਕਟਾਰੀਆ ਨੇ ਜਨਤਾ ਨੂੰ ਵੀ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਤੁਸੀਂ ਵੀ ਸਾਰੇ ਜਣੇ ਨਗਰ ਕੌਂਸਲ ਦੇ ਮੁਲਾਜ਼ਮਾਂ ਦਾ ਸਾਥ ਦਿਓ ਤਾਂ ਕਿ ਉਹ ਸਮੇਂ ਸਿਰ ਤੁਹਾਨੂੰ ਕੰਮ ਕਰਕੇ ਦੇ ਸਕਣ।ਇਸ ਮੌਕੇ ਨਗਰ ਕੌਂਸਲ ਦਾ ਸਮੂਹ ਸਟਾਫ ਮੌਜੂਦ ਸੀ।

Previous articleਘਰ ਘਰ ਰਾਸ਼ਨ ਦੇਣ ਦਾ ਫੈਸਲਾ ਸ਼ਲਾਘਾਯੋਗ : ਮਾਹਿਲਪੁਰੀ
Next articleमुकेरियां में तेंदुए के आने से फैला दहशत