ਗੜ੍ਹਸ਼ੰਕਰ,(ਜਤਿੰਦਰ ਪਾਲ ਸਿੰਘ): ਆਪ ਦੀ ਮਾਨ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਇਸ ਸਰਕਾਰ ਚ ਅਫਸਰਾਂ ਨੂੰ ਲੋਕਾਂ ਦੇ ਕੰਮ ਕਰਨੇ ਹੀ ਪੈਣੇ।ਇਹ ਸ਼ਬਦ ਨਜਦੀਕੀ ਪਿੰਡ ਪਾਹਲੇਵਾਲ ਵਿਖੇ ਪਿੰਡ ਵਾਸੀਆਂ ਦੀਆਂ ਸਮਸਿਆਵਾਂ ਸੁਣਨ ਪਹੁੰਚੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਨੇ ਕਹੇ। ਉਹਨਾਂ ਨੇ ਬੀਡੀਪੀਓ ਦਫਤਰ ਦੇ ਜੇਈ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਕੰਮ ਨਹੀਂ ਕਰਨਾ ਤਾ ਅਸਤੀਫਾ ਦੇ ਕੇ ਘਰ ਬੈਠੋ।ਉਹਨਾਂ ਕਿਹਾ ਕਿ ਪਿਛਲੇ 5 ਸਾਲ ਕਿਸੇ ਵੀ ਅਫਸਰ ਨੇ ਮੇਰੀ ਨਹੀਂ ਸੁਣੀ ਪਰ ਹੁਣ ਤੇ ਸਾਡੀ ਸਰਕਾਰ ਹੈ ਤੇ ਸਾਡੀ ਸਰਕਾਰ ਵਿੱਚ ਕੰਮ ਕਰਨੇ ਹੀ ਪੈਣੇ ਹਨ।ਇਸ ਮੌਕੇ ਜੇਈ ਸਾਹਿਬ ਤਰੇਲੋ ਤਰੇਲੀ ਹੋਏ ਦੇਖੇ ਗਏ।ਵਿਧਾਇਕ ਨੇ ਛੱਪੜ ਦੀ ਸਮਸਿਆ ਨੂੰ ਜਲਦੀ ਹੱਲ ਕਰਨ ਦਾ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ।

Previous articleਬਾਬੂ ਮੰਗੂ ਰਾਮ ਦੀ ਯਾਦ ਵਿੱਚ ਲਾਈਬ੍ਰੇਰੀ ਦਾ ਸ਼ਮਸ਼ੇਰ ਦੂਲੋ ਨੇ ਰੱਖਿਆ ਨੀਂਹ ਪੱਥਰ
Next articleਪੈਨਸ਼ਨ ਕੋਈ ਖੈਰਾਤ ਨਹੀਂ, ਮੁਲਾਜਮ ਦਾ ਹੈ ਹੱਕ : ਮਾਨ