ਕਾਂਗਰਸ ਵਰਕਰਾਂ ਤੇ ਜਨਤਾ ਵਿਚ ਖ਼ੁਸ਼ੀ ਦੀ ਪਾਈ ਗਈ ਲਹਿਰ

ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਆਪਣੇ ਕਾਰਜਕਾਲ ਦੌਰਾਨ ਬਲਾਚੌਰ ਹਲਕੇ ਦੀ ਨੁਹਾਰ ਬਦਲ ਦਿੱਤੀ ਹੈ। ਉਨ੍ਹਾਂ ਹਮੇਸ਼ਾ ਲੋਕ ਹਿੱਤਾਂ ਲਈ ਕੰਮ ਕੀਤਾ ਹੈ।ਇਨ੍ਹਾਂ ਸਭ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਕਾਂਗਰਸ ਹਾਈਕਮਾਂਡ ਨੇ ਬਲਾਚੌਰ ਤੋਂ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਉਮੀਦਵਾਰ ਐਲਾਨਿਆ।ਉਨ੍ਹਾਂ ਦੇ ਉਮੀਦਵਾਰ ਐਲਾਨਣ ਤੇ ਬਲਾਚੌਰ ਵਿੱਚ ਸਾਰੇ ਕਾਂਗਰਸੀ ਵਰਕਰਾਂ ਤੇ ਜਨਤਾ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਸਾਰੇ ਕਾਂਗਰਸੀ ਵਰਕਰਾਂ ਵੱਲੋਂ ਵੱਖ-ਵੱਖ ਥਾਵਾਂ ਤੇ ਜਨਤਾ ਦਾ ਮਠਿਆਈਆਂ ਨਾਲ ਮੂੰਹ ਮਿੱਠਾ ਕਰਦੇ ਹੋਏ ਵਰਕਰਾਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਬਹੁਤ ਹੀ ਵਧੀਆ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਉਨ੍ਹਾਂ ਦੇ ਇਸ ਫ਼ੈਸਲੇ ਨਾਲ ਸਾਰੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਹਾਈ ਕਮਾਂਡ ਦੇ ਇਸ ਫ਼ੈਸਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ 2022 ਦੀਆਂ ਚੋਣਾਂ ਵਿਚ ਕਾਂਗਰਸ ਸਰਕਾਰ ਵੱਡੀ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਹਮੇਸ਼ਾ ਲੋਕ ਹਿੱਤਾਂ ਲਈ ਕੰਮ ਕੀਤਾ ਜਾਵੇਗਾ ਤੇ 2022 ਦੀਆਂ ਚੋਣਾਂ ਵਿੱਚ ਬਲਾਚੌਰ ਹਲਕੇ ਵਿੱਚ ਜਿੱਤ ਪ੍ਰਾਪਤ ਕਰਕੇ ਦੁਬਾਰਾ ਹਲਕੇ ਦੀ ਸੇਵਾ ਕੀਤੀ ਜਾਵੇਗੀ। ਇਸ ਮੌਕੇ ਤੇ ਹਰਜੀਤ ਸਿੰਘ ਜਾਡਲੀ ਚੇਅਰਮੈਨ ਮਾਰਕੀਟ ਕਮੇਟੀ, ਤਰਸੇਮ ਲਾਲ ਚੰਨਿਆਣੀ ਸਾਬਕਾ ਚੇਅਰਮੈਨ, ਚੇਅਰਮੈਨ ਧਰਮਪਾਲ ਭਰਥਲਾਂ ਸੰਮਤੀ ਬਲਾਚੌਰ, ਰਜਿੰਦਰ ਸਿੰਘ ਛਿੰਦੀ, ਮੋਹਣ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਮੋਹਿੰਦਰ ਪਾਲ ਬਲਾਕ ਪ੍ਰਧਾਨ ਸੜੋਆ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਦੇਸ਼ਰਾਜ ਹਕਲਾ ਵਾਈਸ ਚੈਅਰਮੈਨ, ਹੀਰਾ ਲਾਲ ਖੇਪੜ ਪ੍ਰਧਾਨ ਜਿਲਾ ਯੂਥ ਕਾਂਗਰਸ ਨਵਾਂਸ਼ਹਿਰ, ਬਲਜਿੰਦਰ ਸਿੰਘ ਮਾਣੇਵਾਲ ਪ੍ਰਧਾਨ ਬਲਾਚੌਰ ਯੂਥ ਕਾਂਗਰਸ, ਸਰਪੰਚ ਵਾਸਦੇਵ ਬਣਾਂ, ਸਰਪੰਚ ਦਿਆਲਾ ਜਤਿੰਦਰ ਸਿੰਘ, ਸਰਪੰਚ ਅਵਤਾਰ ਸਿੰਘ ਸੈਣੀ ਕੰਗਣਾ, ਸਰਪੰਚ ਪਰਵਿੰਦਰ ਸਿੰਘ ਸੁਜੋਵਾਲ, ਗੁਰਮੁੱਖ ਸਿੰਘ, ਜੋਗਾ ਸਿੰਘ, ਕਸ਼ਮੀਰ ਸਿੰਘ ਸਾਬਕਾ ਸਕੱਤਰ,ਸੋਹਣ ਸਿੰਘ ਖਡੂਪੁਰ, ਸਰਪੰਚ ਗੁਰਮੁਖ ਸਿੰਘ ਗਹੂੰਣ, ਸਰਪੰਚ ਜਗਤ ਸਿੰਘ ਸਿੰਬਲ ਮਜਾਰਾ, ਸਰਪੰਚ ਗੁਰਨਾਮ ਸਿੰਘ ਕਾਠਗੜ੍ਹ, ਸ਼ੰਮੀ ਸਰਪੰਚ ਰਤੇਵਾਲ, ਸਰਪੰਚ ਮਲਕੀਤ ਸਿੰਘ ਧੌਲ, ਵਿੱਕੀ ਥੋਪੀਆ, ਸੰਦੀਪ ਨੰਬਰਦਾਰ ਨਿੱਘੀ, ਦੀਪਾ ਸਰਪੰਚ ਨਿੱਘੀ, ਗੁਰਦੀਪ ਸਰਪੰਚ ਭੱਦੀ, ਗੁਰਦੇਵ ਸਿੰਘ ਸਰਪੰਚ ਸੁੱਧਾ ਮਾਜਰਾ, ਕੁਲਵਿੰਦਰ ਮੰਡ, ਸੁਰਿੰਦਰ ਛਿੰਦਾ, ਪਿਰਥੀ ਚੰਦ ਸਰਪੰਚ ਰੱਤੇਵਾਲ, ਸਰਪੰਚ ਮਨਵੀਰ ਨਿਲੇਵਾੜੇ, ਸਰਪੰਚ ਬਾਲ ਕ੍ਰਿਸ਼ਨ ਬਾਗੋਵਾਲ, ਸਰਪੰਚ ਲਾਲ ਰਾਜੂ ਮਾਜਰਾ, ਵਿਜੈ ਰਾਣਾ ਸਰਪੰਚ ਨਾਨੋਵਾਲ ਬੇਟ,ਸਰਪੰਚ ਵਿਜੈ ਕੁਮਾਰ ਜੱਟ ਮਾਜਰੀ, ਸਰਪੰਚ ਗੁਰਮੀਤ ਬਾਲੇਵਾਲ, ਮਾਸਟਰ ਜਲਸੂ ਰਾਮ ਟੁੰਡੇਵਾਲ ਸਰਪੰਚ, ਸਰਪੰਚ ਮਲਕੀਤ ਸਿੰਘ ਧੋਲ, ਸਰਪੰਚ ਸਿੰਘ ਲੋਹਟਾ,ਸਰਪੰਚ ਹਰਮੇਸ਼ ਲਾਲ ਉਧਨਵਾਲ, ਸਰਪੰਚ ਨਵਾਂ ਪਿੰਡ ਟਕਾਰਲਾ ਅਸ਼ੋਕ ਕੁਮਾਰ, ਸਰਪੰਚ ਲਾਲ ਧਕਤਾਣਾ, ਸਰਪੰਚ ਮੋਹਨ ਲਾਲ ਮੋਹਨ ਮਾਜਰਾ, ਸਰਪੰਚ ਰਾਮ ਸਰੂਪ ਮਾਨਸੇਵਾਲ, ਚੌਧਰੀ ਤਿਰਥ ਰਾਮ ਬੇਹਰੜੀ, ਸਰਪੰਚ ਤਰਸ਼ੇਮ ਲਾਲ ਟਕਾਰਲਾ, ਪੰਮਾ ਜੰਡੀ , ਸਰਪੰਚ ਜਸਵਿੰਦਰ ਸਿੰਘ ਆਸਰੋਂ, ਮਿੰਦਰਪਾਲ ਸਿੰਘ ਸੋਭੋਵਾਲ, ਮਨਜੀਤ ਕੌਰ ਜਗਤੇਵਾਲ, ਪੰਮੀ ਕਿਸਾਣਾ, ਸਰਪੰਚ ਦੇਸ ਰਾਜ ਬੱਲੋਵਾਲ ਸੌਖੜੀ, ਸਰਪੰਚ ਗੁਰਦੇਵ ਸਿੰਘ ਸੁੱਧਾ ਮਾਜਰਾ, ਸਰਪੰਚ ਕਸ਼ਮੀਰ ਲਾਲ ਸੂਰਾਪੁਰ, ਸਰਪੰਚ ਜਸਪਾਲ ਜਲਾਲਪੁਰ, ਸਰਪੰਚ ਗੁਰਦੀਪ ਸਿੰਘ ਭੱਦੀ ਹਾਜ਼ਰ ਸਨ।

Previous articleਪੰਜਾਬ ਨੂੰ ਤਰੱਕੀ ਦੀ ਲੀਹ ਲਿਆਉਣ ਲਈ ਸ੍ਰੋਮਣੀ ਅਕਾਲੀ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਾਉਣਾ ਜਰੂਰੀ : ਜੋਗਿੰਦਰ ਅਟਵਾਲ
Next articleकांग्रेस को बड़ा झटका…..