ਸੜੋਆ,(ਜਤਿੰਦਰ ਕਲੇਰ): ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਆਮ ਜਨਤਾ ਦੇ ਸੇਵਾ ਹਿੱਤ ਲਈ ਹੈ।ਮੇਰੇ ਕੋਲ ਚੌਵੀ ਘੰਟੇ ਕੋਈ ਵੀ ਬਿਨਾਂ ਝਿਜਕ ਤੋਂ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਉਹਦੇ ਬਾਬਤ ਮੈਨੂੰ  ਮਿਲ ਸਕਦਾ ਹੈ।ਮੈਂ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕਰਾਂਗੀ ਤੇ ਪਹਿਲ ਦੇ ਆਧਾਰ ਤੇ ਉਨ੍ਹਾਂ ਦੀ ਸਮੱਸਿਆ ਦਾ ਸਮਾਧਾਨ ਕਰੂੰਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਨੇ ਪਿੰਡ ਸੜੋਆ ਵਿਖੇ ਬੀਡੀਪੀਓ ਆਫਿਸ ਵਿਖੇ ਜਨਤਾ ਦੀਆਂ ਸਮੱਸਿਆਵਾਂ ਸੁਣਦਿਆਂ ਹੋਇਆਂ ਕੀਤਾ।ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਨੇ ਕੁਝ ਸਮੱਸਿਆਵਾਂ ਦਾ ਸਮਾਧਾਨ ਤਾਂ ਮੌਕੇ ਤੇ ਹੀ ਕੀਤਾ ਬਾਕੀ ਸਬੰਧਤ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।ਇਸ ਮੌਕੇ ਬੀਡੀਪੀਓ ਸਡ਼ੋਆ, ਸਮੂਹ ਸਟਾਫ ਤੇ ਪਿੰਡ ਵਾਸੀ ਹਾਜ਼ਰ ਸਨ।

Previous articleਨਵਾਂਸ਼ਹਿਰ ਸਖੀ ਵਨ ਸਟਾਪ ਸੈਂਟਰ 93 ਫ਼ੀਸਦੀ ਕੇਸ ਹੱਲ ਕਰਕੇ ਪ੍ਰੇਸ਼ਾਨ ਔਰਤਾਂ ਲਈ ਹੋਇਆ ਵਰਦਾਨ ਸਾਬਤ
Next articleजनता को समय पर नागरिक सेवाएं देना बनाया जाए यकीनी : ब्रम शंकर जिंपा