ਬਲਾਚੌਰ,(ਜਤਿੰਦਰ ਪਾਲ ਕਲੇਰ): ਹਲਕੇ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਉਣ ਦੀ ਪਹਿਲ ਕਰਦੇ ਹੋਏ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਨੇ ਪਿੰਡ ਉਧਨਵਾਲ  ਵਿਖੇ ਸੜਕ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰਵਾਇਆ। ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਬਲਾਚੌਰ ਹਲਕੇ ਦੀਆਂ ਸਾਰੀਆਂ ਟੁੱਟੀਆਂ ਹੋਈਆਂ ਸੜਕਾਂ ਦਾ ਨਵੀਨੀ ਕਰਨ ਕੀਤਾ ਜਾਵੇਗਾ। ਬਲਾਚੌਰ ਦੇ ਕਿਸੇ ਵੀ ਨਾਗਰਿਕ ਨੂੰ ਕੋਈ ਵੀ ਜਾਇਜ ਕੰਮ ਜਾਂ ਸਮੱਸਿਆ ਹੈ ਤਾਂ ਉਹ ਬਿਨਾਂ ਝਿੱਜਕ ਕਿਸੇ ਵੀ ਮੋਹਤਬਰ ਵਿਅਕਤੀ ਤੋਂ ਬਿਨਾਂ ਮੇਰੇ ਨਾਲ 24 ਘੰਟੇ ਰਾਬਤਾ ਕਾਇਮ ਕਰ ਸਕਦਾ ਹੈ।ਮੈਂ ਬਲਾਚੌਰ ਦੇ ਹਰੇਕ ਵਸਨੀਕ ਦੀ ਵਿਧਾਇਕ ਹਾਂ ਬਿਨਾਂ ਭੇਦਭਾਵ ਦੇ ਸਾਰਿਆਂ ਦੇ ਕੰਮ ਕੀਤੇ ਜਾਣਗੇ। ਇਸ ਮੌਕੇ  ਐਸਡੀਓ ਪੀਡਬਲਯੂਡੀ ਤੇ ਸਬੰਧਤ ਸਟਾਫ, ਸ਼ਿਵਕਰਨ ਚੇਚੀ, ਰਮਨ ਕਸਾਣਾ, ਰਿੰਕੂ ਕਸਾਣਾ, ਸੇਠੀ ਉਧਨਵਾਲ, ਮਹਿੰਦਰ ਪਾਲ, ਵਿੱਕੀ ਭਾਟੀਆ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Previous articleभागलपुर के स्थानीय चुनिहारी टोला में जारी भागवत कथा का समापन हुआ
Next articleਵਿਧਾਇਕ ਕਰਮਵੀਰ ਘੁਮੰਣ ਵੱਲੋਂ ਕੰਨਿਆਂ ਸਕੂਲ ਵਿੱਖੇ ਸਟੈਮ ਲੈਬ ਦਾ ਕੀਤਾ ਉਦਘਾਟਨ