ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਆਰੰਭੇ ਧੰਨਵਾਦੀ ਦੌਰੇ ਤਹਿਤ ਪਿੰਡ ਜਲਾਲਪੁਰ ਵਿਖੇ ਚੋਣਾਂ ‘ਚ ਵੱਧ ਚੜ੍ਹ ਕੇ ਸਾਥ ਦੇਣ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ|ਵਿਧਾਇਕਾ ਸੰਤੋਸ਼ ਕਟਾਰੀਆ ਬਾਬਾ ਸਰਬਣ ਦਾਸ ਦੇ ਤਪ ਅਸਥਾਨ ਡੇਰਾ ਜਲਾਲਪੁਰ ਵਿਖੇ ਨਤਮਸਤਕ ਹੋਏ|ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ|ਉਨ੍ਹਾਂ ਪਿੰਡ ਜਲਾਲਪੁਰ ਦੇ ਕਮਿਊਨਿਟੀ ਸੈਂਟਰ ਲਈ 8 ਲੱਖ ਰੁਪਏ ਦੀ ਗਰਾਂਟ ਦੇਣ ਦਾ ਭਰੋਸਾ ਦਿੱਤਾ|ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਜਲਾਲਪੁਰ ਨੇ ਵਿਧਾਇਕਾ ਸੰਤੋਸ਼ ਕਟਾਰੀਆ, ਅਸ਼ੋਕ ਕਟਾਰੀਆ, ਗੁਰਚੈਨ ਰਾਮ ਸਰਕਲ ਪ੍ਰਧਾਨ ਸੜੋਆ, ਬਲਵੀਰ ਮੀਲੂ ਟੋਂਸਾ, ਪੰਡਿਤ ਨਰੇਸ਼ ਕੁਮਾਰ ਆਦਿ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਜੀ ਆਇਆ ਆਖਿਆ|ਇਸ ਮੌਕੇ ਸਰਪੰਚ ਜਸਪਾਲ ਸਿੰਘ, ਬਨਾਰਸੀ ਦਾਸ ਸੇਵਾ-ਮੁਕਤ ਡੀ.ਐੱਸ.ਪੀ, ਬਲਵਿੰਦਰ ਭਾਟੀਆ, ਬੀਬੀ ਬਿਮਲਾ ਦੇਵੀ, ਜਗਨ ਨਾਥ, ਰਾਮ ਲਾਲ, ਦੇਸ ਰਾਜ, ਸਿਕੰਦਰ ਭਾਟੀਆ, ਮੋਹਣ ਲਾਲ ਦੇਦੜ, ਰਾਜ ਕੁਮਾਰ, ਦੀਵਾਨ ਚੰਦ, ਸਦਾ ਰਾਮ ਸਮੇਤ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ|

Previous articleਅਚੱਲਪੁਰ ਬੀਤ ਚ ਮਨਾਇਆ ਨੈਸ਼ਨਲ ਡੈਗੂ ਦਿਵਸ
Next articleਮੋਬਾਇਲ ਕੋਵਿਡ ਵੈਕਸੀਨ ਵੈਨ ਰਾਹੀਂ ਕੀਤੀ ਜਾਵੇਗੀ ਕੋਵਿਡ ਵੈਕਸੀਨੈਸ਼ਨ : ਡਾ.ਸੀਮਾ ਗਰਗ