ਮੁਕੇਰੀਆਂ, : ਵਿਕਟੋਰੀਆ ਇੰਟਰਨੈਸ਼ਨਲ ਸਕੂਲ ਲਈ ਇਹ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਦੇ ਸਮਾਜਿਕ  ਸਿੱਖਿਆ ਦੇ ਅਧਿਆਪਕਾ ਰੀਟਾ ਸਲਾਥੀਆ ਨੂੰ ਬੈਸਟ ਟੀਚਰ ਐਵਾਰਡ ਨਾਲ ਨਵਾਜ਼ਿਆ ਗਿਆ। ਇਹ ਐਵਾਰਡ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਪੜ੍ਹਾਉਣ ਦੇ ਤਰੀਕੇ ਲਈ ਦਿੱਤਾ ਗਿਆ। ਇਸ ਐਵਾਰਡ ਫੰਕਸ਼ਨ ਨੂੰ ਐਫ.ਏ.ਪੀ ਦੁਆਰਾ ਕਰਵਾਇਆ ਗਿਆ। ਐਫ.ਏ.ਪੀ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਮਾਗਮ ਵਿੱਚ ਹਰਿਆਣੇ ਦੇ ਗਵਰਨਰ  ਬੰਦਾਰੂ ਦੱਤਾਤ੍ਰੇਅ, ਜਸਟਿਸ ਮਹੇਸ਼ ਗਰੋਵਰ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਪੰਜਾਬ ਦੇ ਸਨਮਾਨਯੋਗ ਲੇਖਕ ਅਤੇ ਕਵੀ ਸੁਰਜੀਤ ਸਿੰਘ ਕਟਾਰ, ਸੂਫ਼ੀ ਗਾਇਕ ਸਤਿੰਦਰ ਸਰਤਾਜ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਅਨੀਤਾ ਧੀਰ ਵੀ ਮੌਜੂਦ ਸਨ।

ਐਫ ਏ ਪੀ ਦੇ ਪ੍ਰੈਜ਼ੀਡੈਂਟ ਜਗਜੀਤ ਸਿੰਘ ਨੇ ਵਿਜੇਤਾਵਾਂ ਦਾ ਨਾਮ ਘੋਸ਼ਿਤ ਕੀਤਾ। ਐਵਾਰਡ ਪ੍ਰਾਪਤ ਕਰਦੇ ਹੋਏ ਮਿਸ ਰੀਟਾ ਸਲਾਥੀਆ ਨੇ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਡਾਇਰੈਕਟਰ ਪ੍ਰੋਫ਼ੈਸਰ ਜੀਐਸ ਮੁਲਤਾਨੀ ਅਤੇ ਨੀਰੂ ਮੁਲਤਾਨੀ, ਪ੍ਰਿੰਸੀਪਲ ਮਿਸ ਅਰਚਨਾ ਸੂਦਨ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਦੱਸਿਆ ਕੀ ਉਨ੍ਹਾਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਉਹ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਲਈ ਸੇਵਾ ਦੇ ਰਹੇ ਨੇ। ਇਸ ਸ਼ਾਨਦਾਰ ਉਪਲੱਬਧੀ ਵਿਚ ਪੂਰੇ ਸਕੂਲ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਹੈ। ਡਾਇਰੈਕਟਰ ਪ੍ਰੋਫੈਸਰ ਜੀਐਸ ਮੁਲਤਾਨੀ ਅਤੇ ਨੀਰੂ ਮੁਲਤਾਨੀ ਨੇ ਪ੍ਰਿੰਸੀਪਲ ਮਿਸ ਅਰਚਨਾ ਸੂਦਨ ਨਾਲ ਮਿਲ ਕੇ  ਮਿਸ ਰੀਟਾ ਸਲਾਤੀਆ ਨੂੰ ਵਧਾਈਆਂ ਵੀ ਦਿੱਤੀਆਂ।