ਭਵਾਨੀਗੜ੍ਹ,(ਵਿਜੈ ਗਰਗ): ਸ਼ਹਿਰ ਦੇ ਵੱਡੇ ਵਪਾਰੀ ਵਰਗ ਦੀ ਇਕ ਮੀਟਿੰਗ ਸ਼ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਉਮੀਦਵਾਰ ਨਾਲ ਹੋਈ। ਜਿਸ ਵਿਚ ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਹੋਈ। ਬਿੱਟੂ ਕੁੰਦੁ ਦੀ ਅਗਵਾਈ ਵਿਚ ਸ਼ਹਿਰ ਦੇ ਵੱਡੇ ਵਪਾਰੀਆਂ ਨੇ ਸ਼ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੂੰ ਆਪਣੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਵਿਨਰਜੀਤ ਸਿੰਘ ਗੋਲਡੀ ਵਪਾਰੀ ਵਰਗ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਬਣਦਿਆਂ ਹੀ ਉਹਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਵੀ ਵਪਾਰੀ ਵਰਗ ਨਾਲ ਖੜਾ ਹੈ ਅਤੇ ਅੱਗੇ ਤੋਂ ਵੀ ਖੜੇਗਾ। ਸ. ਗੋਲਡੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣਾ, ਆਪਣੇ ਮੰਤਰੀਆਂ ਅਤੇ ਚਹੇਤਿਆਂ ਦਾ ਵਿਕਾਸ ਕਰਵਾਇਆ। ਜਿਸਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪਿਆ। ਵਿਨਰਜੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਰੁਜਗਾਰ ਦੇਣਾ ਹੁੰਦਾ ਹੈ ਰੁਜਗਾਰ ਖੋਹਣਾ ਨਹੀਂ। ਕਾਂਗਰਸੀ ਮੰਤਰੀਆਂ ਨੇ ਆਮ ਲੋਕਾਂ ਨੂੰ ਕੰਮਾਂ ਤੋਂ ਵਿਹਲੇ ਕਰਕੇ ਆਪਣੇ ਚਹੇਤਿਆਂ ਨੂੰ ਸਾਰੇ ਕੰਮ ਸੌਂਪ ਦਿੱਤੇ। ਇਸ ਮੌਕੇ ਰੋਹਿਤ ਗਰਗ ਬਿਲਡਰ, ਸੁਸੀਲ ਕੁਮਾਰ (ਕੇਸਵ ਸਵੀਟਸ), ਰਾਜਿੰਦਰ ਕੁਮਾਰ ਭੋਲਾ, ਸੁਰਿੰਦਰ ਕੁਮਾਰ ਸੰਜੀ, ਮਨਦੀਪ ਸਿੰਘ (ਫੌਜ ਬੇਕਰੀ), ਡਾ. ਗੌਰਵ ਗੋਇਲ ਮੋਗੇ ਵਾਲੇ, ਦੀਪਕ ਗਰਗ, ਕ੍ਰਿਸ਼ਨ ਕੁਮਾਰ, ਬੱਬੀ ਵੜੈਚ, ਪ੍ਰਭਜੀਤ ਸਿੰਘ ਪ੍ਰਧਾਨ ਯੂਥ ਵਿੰਗ, ਬਾਵੀ ਗਰੇਵਾਲ ਸਮੇਤ ਵੱਡੀ ਗਿਣਤੀ ਵਿਚ ਵਪਾਰੀ ਵਰਗ ਹਾਜਰ ਸੀ।

Previous articleਆਪਸੀ ਭਾਈਚਾਰੇ ਨੂੰ ਮਜ਼ਬੂਤ ਬਣਾਉਣ ’ਚ ਧਾਰਮਿਕ ਸੰਗਠਨਾਂ ਦੀ ਅਹਿਮ ਭੂਮਿਕਾ : ਸੁੰਦਰ ਸ਼ਾਮ ਅਰੋੜਾ
Next articleਵੱਖ ਵੱਖ ਪਾਰਟੀਆਂ ਛੱਡ ਪੰਚਾਇਤ ਮੈਂਬਰ ਅਕਾਲੀ ਦਲ ਵਿਚ ਹੋਏ ਸ਼ਾਮਲ