ਭਵਾਨੀਗੜ੍ਹ,(ਵਿਜੈ ਗਰਗ): ਇੱਥੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਗਏ ਪੁਲਸ ਵੱਲੋਂ ਵੱਡੀ ਪੁਲੀਸ ਫੋਰਸ ਸਮੇਤ ਫਲੈਗ ਮਾਰਚ ਕੀਤਾ ਗਿਆ।ਡੀਐੱਸਪੀ ਦੀਪਕ ਰਾਏ ਅਤੇ ਥਾਣਾ ਮੁਖੀ ਭਵਾਨੀਗਡ਼੍ਹ ਪ੍ਰਦੀਪ ਸਿੰਘ ਬਾਜਵਾ   ਨੇ ਦੱਸਿਆ ਕਿ ਇਸ ਵਾਰ ਹੋਣ ਵਾਲੀ ਸੰਗਰੂਰ ਦੀ ਜ਼ਿਮਨੀ ਚੋਣ ਮੌਕੇ ਕਿਸੇ ਨੂੰ ਵੀ ਕੋਈ ਗੁੰਡਾਗਰਦੀ ਕਰਨ ਦੀ ਆਗਿਆ ਨਹੀੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਫਲੈਗ ਮਾਰਚ ਭਵਾਨੀਗੜ੍ਹ ਇਲਾਕੇ ਦੇ ਪਿੰਡਾਂ ਅਤੇ ਚੌਕੀ ਪੁਲੀਸ ਚੌਕੀ ਚੰਨੋਂ ਤੱਕ ਕੀਤਾ ਗਿਆ।

Previous articleਵਿਧਾਇਕ ਭਰਾਜ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਘਰਾਚੋਂ ਦੀ ਚੋਣ ਮੁਹਿੰਮ ਦੀ ਸ਼ੁਰੂਆਤ
Next articleमेहरा एनवायरमेंट एंड आर्ट फाउंडेशन ने डीआरडीओ-डीजीआरई के वैज्ञानिकों के साथ किया पौधारोपण