ਅਜਾਦੀ ਦੇ ਅ੍ਰਮਿਤ ਮਹੋਤਸਵ ਨੂੰ ਸਮਰਪਿਤ ਜਿਲ੍ਹੇ ਅੰਦਰ ਲੜ੍ਹੀਵਾਰ ਸਿਹਤ ਮੇਲਿਆਂ ਦਾ ਕੀਤਾ ਅਰੰਭ

ਜਿਲ੍ਹਾ ਪਠਾਨਕੋਟ ਦੇ ਪਿੰਡ ਘਰੋਟਾ ਅੰਦਰ ਕੈਬਨਿਟ ਮੰਤਰੀ ਨੇ ਕੀਤਾ ਸਿਹਤ ਮੇਲੇ ਦਾ ਸੁਭਅਰੰਭ

ਪਠਾਨਕੋਟ,(ਬਿੱਟਾ ਕਾਟਲ): ਜਿਵੈ ਕਿ ਕੂਝ ਸਮਾਂ ਪਹਿਲਾ ਅਸੀਂ ਕਰੋਨਾ ਮਹਾਂਮਾਰੀ ਚੋਂ ਨਿਕਲ ਕੇ ਆਏ ਹਾਂ ਅਜਿਹੇ ਹਾਲਾਤਾਂ ਅੰਦਰ ਸਾਡੇ ਲਈ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਸਾਫ ਪਾਣੀ, ਸਾਫ ਹਵਾਂ ਅਤੇ ਸਾਫ ਵਾਤਾਵਰਨ ਵਿੱਚ ਰਹੀਏ ਤਾਂ ਜੋ ਸਾਡੀ ਸਿਹਤ ਚੰਗੀ ਹੋ ਸਕੇ। ਇਸ ਉਦੇਸ ਨਾਲ ਪੰਜਾਬ ਸਰਕਾਰ ਵੱਲੋਂ ਵੀ ਇੱਕ ਉਪਰਾਲਾ ਕੀਤਾ ਗਿਆ ਹੈ।ਆਜਾਦੀ ਦੇ ਅ੍ਰਮਿਤ ਮਹੋਤਸਵ ਦੇ ਅਧੀਨ ਪੂਰੇ ਪੰਜਾਬ ਅੰਦਰ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਅਧੀਨ 18 ਅਪ੍ਰੈਲ ਤੋਂ 22 ਅਪ੍ਰੈਲ ਤੱਕ ਸਿਹਤ ਮੇਲੇ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਜਿਸ ਅਧੀਨ ਹੀ ਅੱਜ ਜਿਲ੍ਹਾ ਪਠਾਨਕੋਟ ਅੰਦਰ ਸਿਹਤ ਮੇਲਿਆਂ ਦੇ ਲੜ੍ਹੀਵਾਰ ਪ੍ਰੋਗਰਾਮ ਅਧੀਨ ਅੱਜ ਪਹਿਲਾ ਮੇਲਾ ਜਿਲ੍ਹਾ ਪਠਾਨਕੋਟ ਦੇ ਘਰੋਟਾ ਪਿੰਡ ਵਿੱਚ ਲਗਾਇਆ ਗਿਆ ਹੈ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ, ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਘਰੋਟਾ ਵਿਖੇ ਸਿਹਤ ਮੇਲੇ ਦਾ ਸੁਭਅਰੰਭ ਕਰਨਾ ਮਗਰੋਂ ਕੀਤਾ।ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਅੰਦਰ 18 ਅਪ੍ਰੈਲ ਤੋਂ ਸਿਹਤ ਮੇਲਿਆਂ ਦਾ ਸੁਭਅਰੰਭ ਸ.ਹਰਬੀਰ ਸਿੰਘ ਡਿਪਟੀ ਕਮਿਸਨਰ ਦੇ ਆਦੇਸਾਂ ਅਨੁਸਾਰ ਸਿਵਲ ਸਰਜਨ ਡਾ.ਰੁਵਿੰਦਰ ਕੌਰ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ.ਸੁਨੀਲ ਕੁਮਾਰ ਐਸਐਮਓ, ਡਾਂ.ਅਦਿੱਤੀ ਸਲਾਰੀਆਂ ਸਹਾਇਕ ਸਿਵਲ ਸਰਜਨ, ਡਾ.ਬਿੰਦੂ ਗੁਪਤਾ ਐਸਐਮਓ ਘਰੋਟਾ, ਜਸਵੰੰਤ ਸਲਾਰੀਆ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਵਿਜੈ ਕਟਾਰੂਚੱਕ ਮੀਡਿਆ ਕੋਆਰਡੀਨੇਟਰ ਆਮ ਆਦਮੀ ਪਾਰਟੀ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ।

ਸਿਹਤ ਮੇਲੇ ਦੋਰਾਨ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ, ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਚੰਗੀ ਸਿਹਤ ਹੀ ਸਭ ਤੋਂ ਵੱਡਾ ਧੰਨ ਹੈ ਅਤੇ ਚੰਗੀ ਸਿਹਤ ਤੱਦ ਹੀ ਹੋ ਸਕਦੀ ਹੈ।ਜਦੋਂ ਅਸੀਂ ਸਿਹਤ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਗਰੂਕ ਹੋਵਾਂਗੇ। ਉਨ੍ਹਾਂ ਕਿਹਾ ਕਿ ਜਿਵੈਂ ਪਿਛਲੇ 2 ਸਾਲ ਦੋਰਾਨ ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਕਰੋਨਾ ਮਹਾਂਮਾਰੀ ਦੋਰਾਨ ਬਹੁਤ ਜਿਆਦਾ ਪ੍ਰੇਸਾਨੀਆਂ ਦਾ ਸਾਹਮਣਾ ਕੀਤਾ ਹੈ ਅਤੇ ਭਵਿੱਖ ਅੰਦਰ ਅਜਿਹੀਆਂ ਪਰਸਥਿਤੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜਰੂਰੀ ਹੈ ਕਿ ਅਸੀਂ ਅਪਣੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਗਰੂਕ ਰਹੀਏ। ਅਜਿਹੇ ਸਿਹਤ ਮੇਲੇ ਜਿੱਥੇ ਸਾਨੂੰ ਵਧੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ ਉੱਥੇ ਹੀ ਸਾਨੂੰ ਜਾਗਰੂਕ ਵੀ ਕਰਨਗੇ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ ਸੁਥਰਾ ਪਾਣੀ ਅਤੇ ਸਾਫ ਹਵਾਂ ਮਿਲੇ ਇਹ ਪੰਜਾਬ ਸਰਕਾਰ ਦੀ ਪਹਿਲਕਦਮੀ ਹੈ ਇਸ ਲਈ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਘਰ੍ਹਾਂ ਅੰਦਰ ਜਿੰਨੀ ਜਗ੍ਹਾ ਹੈ।ਉੱਥੇ ਪੋਦੇ ਜਰੂਰ ਲਗਾਓ ਅਤੇ ਚੰਗੀ ਸਿਹਤ ਲਈ ਅਪਣੇ ਘਰ ਅਤੇ ਘਰ ਦੇ ਆਲੇ ਦੁਆਲੇ ਸਫਾਈ ਦਾ ਵੀ ਵਿਸੇਸ ਧਿਆਨ ਰੱਖਿਆ ਜਾਵੇ।ਅੱਜ ਦੇ ਲਗਾਏ ਸਿਹਤ ਮੇਲਿਆਂ ਅੰਦਰ ਲੋਕਾਂ ਦੀਆਂ ਵੱਖ ਵੱਖ ਬੀਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਾਰੇ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਹੈ ਕਿ ਇਨ੍ਹਾਂ ਲਗਾਏ ਜਾ ਰਹੇ ਸਿਹਤ ਮੇਲਿਆਂ ਵਿੱਚ ਪਹੁੰਚ ਕੇ ਐਲੋਪੈਥੀ, ਹੋਮਿਓਪੈਥੀ ਅਤੇ ਆਯੂਰਵੈਦਿਕ ਵੱਖ ਵੱਖ ਲਗਾਏ ਕਾਊਂਟਰਾਂ ਤੋਂ ਅਪਣਾ ਇਲਾਜ ਕਰਵਾ ਸਕਦੇ ਹਨ।ਜਿਕਰਯੋਗ ਹੈ ਇਸ ਸਿਹਤ ਮੇਲੇ ਅੰਦਰ ਜਿੱਥੇ ਲੋਕਾਂ ਦੇ ਵੱਖ ਵੱਖ ਰੋਗਾਂ ਦੀ ਫ੍ਰੀ ਜਾਂਚ ਕੀਤੀ ਜਾ ਰਹੀ ਹੈ।ਇਸ ਦੇ ਨਾਲ ਨਾਲ ਲੋਕਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਹਨ।

Previous articleसीएचसी मंड भंडेर में आयोजित स्वास्थ्य मेले में 30 गांवों के 400 से ज्यादा लोगों ने उठाया लाभ
Next articleਟੋਕੀਓ ਪੈਰਾਓਲੰਪਿਕਸ 2021, ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਪੰਜਾਬ ਦੇ ਜੇਤੂ ਪੈਰਾ ਖਿਡਾਰੀਆਂ ਦਾ ਸਨਮਾਨ ਸਮਾਰੋਹ 19 ਅਪ੍ਰੈਲ ਨੂੰ