ਸਵਾਗਤੀ ਸਨਮਾਨ ਚਿੰਨ੍ਹ ਭੇਂਟ   

ਫਰੀਦਕੋਟ,(ਰਾਜਦਾਰ ਟਾਇਮਸ): ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਨੇ ਅੱਜ ਆਪਣੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਜ਼ਿਲੇ ਦੀ ਐੱਸ.ਐੱਸ.ਪੀ ਅਵਨੀਤ ਕੇ.ਸਿੱਧੂ ਪੀ.ਪੀ.ਐੱਸ ਨਾਲ ਪਲੇਠੀ ਮੁਲਾਕਾਤ ਕੀਤੀ। ਵਫ਼ਦ ਵਿੱਚ ਟਰੱਸਟ ਦੇ ਜਿਲਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਸੇਵਾ ਮੁਕਤ ਬੈਂਕ ਮੈਨੇਜਰ, ਪ੍ਰਿੰ.ਕ੍ਰਿਸ਼ਨ ਲਾਲ, ਕ੍ਰਿਸ਼ਨ ਸੰਚਾਲਕ, ਸੁਰਜੀਤ ਸੇਠੀ ਅਤੇ ਡਾ.ਵਿਕਾਸ ਚਲੋਤਰਾ ਆਦਿ ਸ਼ਾਮਲ ਸਨ।ਸਭ ਤੋਂ ਪਹਿਲਾਂ ਵਫ਼ਦ ਵੱਲੋਂ ਮੈਡਮ ਸਿੱਧੂ ਨੂੰ ਜਿਲਾ ਪੁਲਿਸ ਮੁਖੀ ਦਾ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ। ਇਸ ਮੌਕੇ ਵਫ਼ਦ ਵੱਲੋਂ ਟਰੱਸਟ ਰਾਹੀਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਦੇਸ਼ ਵਿਦੇਸ਼ ’ਚ ਖੇਡਾਂ ਵਿੱਚ ਨਾਮਣਾ ਖੱਟਣ ਵਾਲੀ ਸੌ ਦੇ ਕਰੀਬ ਮੈਡਲ ਹਾਸਲ ਕਰਨ ਵਾਲੀ ਅਰਜਨ ਅਵਾਰਡ ਜੇਤੂ ਔਲੰਪੀਅਨ ਮੈਡਮ ਸਿੱਧੂ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪੁਰਜੋਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਮਾਨਦਾਰੀ ਨਾਲ ਲੋਕ ਸੇਵਾ ਦੇ ਕਾਰਜ ਕਰਨ ਵਾਲੀਆਂ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਪ੍ਰਸ਼ਾਸਨ ਅਤੇ ਆਮ ਲੋਕਾਂ ਵਿੱਚ ਮਹੱਤਵਪੂਰਨ ਕੜੀ ਦਾ ਕੰਮ ਕਰਦੀਆਂ ਹਨ। ਇਹ ਸੰਸਥਾਵਾਂ ਸਮਾਜ ਲਈ ਮਾਰਗ ਦਰਸ਼ਕ ਹੁੰਦੀਆਂ ਹਨ। ਮੁਲਾਕਾਤ ਦੌਰਾਨ ਮੈਡਮ ਸਿੱਧੂ ਨੇ ਕਿਹਾ ਕਿ ਉਹ ਮਾਨਵਤਾ ਦੇ ਅਲੰਬਦਾਰ ਮਹਾਨ ਬਾਬਾ ਸ਼ੇਖ ਫਰੀਦ ਜੀ ਦੀ ਪਵਿੱਤਰ ਚਰਨ ਛੂਹ ਪ੍ਰਾਪਤ ਧਰਤੀ ’ਤੇ ਅਹੁਦਾ ਸੰਭਾਲਣ ’ਤੇ ਆਪਣੇ ਆਪ ਨੂੰ ਸੁਭਾਗਾ ਮੰਨਦੇ ਹਨ।ਉਹ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਰਕਾਰੀ ਹੁਕਮਾਂ ਨਾਲ ਨਿਭਾਉਂਦੇ ਰਹਿਣਗੇ। ਜਿਲਾ ਪੁਲਿਸ ਮੁਖੀ ਨੇ ਜਿਲੇ ਦੇ ਲੋਕਾਂ ਨੂੰ ਗੈਰ ਸਮਾਜੀ ਤੱਤਾਂ ’ਤੇ ਨਕੇਲ ਪਾਉਣ ਤੇ ਨਸ਼ੇ ਦੇ ਸੌਦਾਗਰਾਂ ਅਤੇ ਕਾਰੋਬਾਰੀਆਂ ਨੂੰ ਠੱਲ ਪਾਉਣ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।ਉਨ੍ਹਾਂ ਨੇ ਗੈਰ ਸਮਾਜੀ ਅਨਸਰਾਂ ਤੇ ਨਸ਼ਾ ਕਾਰੋਬਾਰੀਆਂ ਸੰਬੰਧੀ ਠੋਸ ਅਤੇ ਸਹੀ ਜਾਣਕਾਰੀ ਦੇਣ ਲਈ ਪੁਲਿਸ ਨੂੰ ਸਮੇਂ-ਸਿਰ ਸੂਚਿਤ ਕਰਨਦੀ ਅਪੀਲ ਵੀ ਕੀਤੀ। ਟਰੱਸਟ ਵੱਲੋਂ ਜਿਲਾ ਪੁਲਿਸ ਮੁਖੀ ਅਵਨੀਤ ਕੇ ਸਿੱਧੂ ਪੀ.ਪੀ.ਐੱਸ ਨੂੰ ਸਵਾਗਤੀ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ।  

Previous articleदवाईयों की फैक्ट्री में केमिकल टैंक का फटा ढ़क्कन
Next articleगुरविंदर सिंह बने भारती किसान यूनियन राजेवाली के यूनिट अध्यक्ष