ਬਲਾਚੌਰ,(ਜਤਿੰਦਰ ਕਲੇਰ): ਐੱਮ.ਬੀ.ਜੀ.ਜੀ.ਜੀ ਗਰਲਜ਼ ਕਾਲਜ ਰੱਤੇਵਾਲ ਦਾ ਬੀ.ਏ ਤੀਜੇ ਸਮੈਸਟਰ ਦਾ ਨਤੀਜਾ 100 ਫ਼ੀਸਦੀ ਰਿਹਾ ਹੈ|ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ.ਸਤਵੰਤ ਕੌਰ ਨੇ ਦੱਸਿਆ ਕਿ ਬੀ.ਏ ਤੀਜਾ ਸਮੈਸਟਰ ਦੀ ਪ੍ਰੀਖਿਆ ‘ਚ ਸਾਰੀਆਂ ਵਿਦਿਆਰਥਣਾਂ ਪਹਿਲੇ ਦਰਜੇ ‘ਚ ਪਾਸ ਹੋਈਆਂ ਹਨ|ਵਿਦਿਆਰਥਣ ਤਵੀਨਾ ਤੇ ਅਨੀਤਾ ਦੇਵੀ ਨੇ 84.2 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ|ਇਸੇ ਤਰ੍ਹਾਂ ਮੁਸਕਾਨ ਨੇ 84 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਰੇਖਾ ਨੇ 83.7 ਫ਼ੀਸਦੀ ਅੰਕ ਲੈ ਕੇ ਜਮਾਤ ‘ਚੋਂ ਤੀਜਾ ਸਥਾਨ ਹਾਸਲ ਕੀਤਾ ਹੈ|ਪਿ੍ੰਸੀਪਲ ਡਾ.ਸਤਵੰਤ ਕੌਰ ਨੇ ਇਸ ਸ਼ਾਨਦਾਰ ਨਤੀਜੇ ਨੂੰ ਵਿਦਿਆਰਥਣਾਂ ਤੇ ਕਾਲਜ ਸਟਾਫ਼ ਦੀ ਸਖ਼ਤ ਮਿਹਨਤ ਦਾ ਨਤੀਜਾ ਦੱਸਿਆ|ਇਸ ਮੌਕੇ ਕਾਲਜ ਕਮੇਟੀ ਦੇ ਪ੍ਰਧਾਨ ਸੁਭਾਸ਼ ਬਾਂਠ, ਸੈਕਟਰੀ ਸੋਮ ਨਾਥ ਭੂੰਬਲਾ, ਦੀਵਾਨ ਚੰਦ, ਅਮਰ ਨਾਥ, ਦੌਲਤ ਰਾਮ ਖਟਾਣਾ ਆਦਿ ਕਮੇਟੀ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਪਹਿਲੇ ਦਰਜੇ ‘ਚ ਪ੍ਰੀਖਿਆ ਪਾਸ ਕਰਨ ‘ਤੇ ਵਧਾਈਆਂ ਦਿੱਤੀਆਂ|

Previous articleਖਟਕੜ ਕਲਾਂ ਵਿਖੇ ਕਾਉਂਸਲਿੰਗ-ਕਮ-ਰੋਜ਼ਗਾਰ ਕੈਂਪ ਵਿੱਚ 12 ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ
Next articleਬਲਾਚੌਰ ਵਿਖੇ ਕੀਤੀ ਗਈ ਕਾਂਗਰਸ ਪਾਰਟੀ ਵਲੌ ਅਹਿਮ ਮੀਟਿੰਗ