ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਦੀ ਸੌਖ ਨਵੇ ਸਰਲ ਕਾਨੂੰਨ ਅਤੇ ਪਾਲਸੀਆਂ ਲਿਆਂਦੀਆਂ ਜਾਣਗੀਆਂ: ਭਰਾਜ

ਸੰਗਰੂਰ/ਭਵਾਨੀਗੜ੍ਹ,(ਵਿਜੈ ਗਰਗ): ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਅੰਦਰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਇੰਸਪੈਕਟਰੀ ਰਾਜ ਦੇ ਖਾਤਮੇ ਦੇ ਨਾਲ-ਨਾਲ ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨਾਲ ਕੀਤੇ ਹਰ ਵਾਅਦੇ ਨੂੰ ਸਮਾਂ ਰਹਿੰਦਿਆਂ ਪੂਰਾ ਕੀਤਾ ਜਾਵੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਜ਼ਿਲਾ ਰਿਟੇਲ ਕਰਿਆਨਾ ਅਸੋ:ਸੰਗਰੂਰ ਅਤੇ ਇਕਾਈ ਭਵਾਨੀਗੜ੍ਹ ਵੱਲੋਂ ਜ਼ਿਲਾ ਪ੍ਰਧਾਨ ਪ੍ਰਮੋਦ ਗੁਪਤਾ ਅਤੇ ਬਲਾਕ ਪ੍ਰਧਾਨ ਚਮਨ ਲਾਲ ਦੀ ਅਗਵਾਈ ਹੇਠ ਕਰਵਾਏ ਗਏ ਸਮਾਰੋਹ ਦੌਰਾਨ ਦੁਕਾਨਦਾਰਾਂ ਨੂੰ ਸੰਬੋਧਨ ਕਰਦਿਆ ਕੀਤਾ।

ਵਿਧਾਇਕ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਫ਼ਤਰਾਂ ’ਚ ਕਾਗਜੀ ਕਾਰਵਾਈ ਨੂੰ ਘੱਟ ਕਰਨ ਲਈ ਬਾਬਾ ਆਦਮ ਸਮੇਂ ਦੇ ਬਣੇ ਕਾਨੂੰਨਾਂ ਅਤੇ ਪਾਲਸੀਆਂ ਨੂੰ ਰੱਦ ਕਰਕੇ ਸਰਲ ਕਾਨੂੰਨ ਅਤੇ ਪਾਲਸੀਆਂ ਤਿਆਰ ਕੀਤੀਆਂ ਜਾਣਗੀਆਂ।ਜਿਸ ਨਾਲ ਹਰ ਕਾਰੋਬਾਰੀ ਸੋਖੇ ਢੰਗ ਨਾਲ ਆਪਣਾ ਕਾਰੋਬਾਰ ਕਰ ਸਕੇਗਾ।ਇਸ ਤੋਂ ਪਹਿਲਾਂ ਐਸੋਂ: ਦੇ ਜ਼ਿਲਾ ਪ੍ਰਧਾਨ ਪ੍ਰਮੋਦ ਗੁਪਤਾ ਨੇ ਵਿਧਾਇਕ ਨੂੰ ਮੰਗ ਪੱਤਰ ਦਿੰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਿਆਨੇ ਦੀਆਂ ਦੁਕਾਨਾਂ ਤੋਂ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰਨ ਦੀ ਥਾਂ ਸੈਂਪਲ ਸਿੱਧੇ ਹੀ ਸਮਾਨ ਤਿਆਰ ਕਰਨ ਵਾਲੀਆਂ ਫੈਕਟਰੀਆਂ ’ਚੋਂ ਭਰੇ ਜਾਣ, ਦੁਕਾਨਾਂ ਤੋਂ ਭਰੇ ਗਏ ਸੈਂਪਲ ਫੇਲ ਹੋਣ ਦੀ ਸੂਰਤ ’ਚ ਦੁਕਾਨਦਾਰ ਖਿਲਾਫ ਕਾਰਵਾਈ ਨਾ ਕਰਕੇ ਸਮਾਨ ਤਿਆਰ ਕਰਨ ਵਾਲੀ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇ।ਦੁਕਾਨਾਂ ਉਪਰ ਹੁਣ ਭਾਰ ਤੋਲਣ ਲਈ ਕੰਪਿਊਟਰ ਟਾਇਪ ਇਲੈਕਟੋਰਨਿਕ ਕੰਡੇ ਆ ਜਾਣ ਕਾਰਨ ਨਾਪ ਤੋਲ ਵਿਭਾਗ ਵੱਲੋਂ ਕੰਡੇ ਪਾਸ ਕਰਨ ਲਈ ਲਈਆਂ ਜਾਂਦੀਆਂ ਫੀਸਾਂ ਬੰਦ ਕੀਤੀਆਂ ਜਾਣ। ਫੂਡ ਸੇਫਟੀ ਐਕਟ ਤਹਿਤ ਦੁਕਾਨਦਾਰਾਂ ਨੂੰ ਲਾਇਸੰਸ ਜਾਰੀ ਕਰਨ ਲਈ ਹਰ ਸਾਲ ਲਈ ਜਾਂਦੀ ਫੀਸ ਨੂੰ ਬੰਦ ਕਰਕੇ ਲਾਇਫ਼ ਟਾਇਮ ਲਈ ਇਕ ਵਾਰ ਹੀ ਫੀਸ ਲਈ ਜਾਵੇ ਅਤੇ ਸਰਕਾਰ ਵੱਲੋਂ ਦੁਕਾਨਾਂ, ਫੈਕਟਰੀਆਂ ਅਤੇ ਹੋਰ ਕਾਰੋਬਾਰਾਂ ਅੰਦਰ ਅੱਗ ਲੱਗਣ ਅਤੇ ਹੋਰ ਕੁੱਦਰਤੀ ਆਫਤਾ ਦੀਆਂ ਘਟਨਾਵਾਂ ਨਾਲ ਹੋਣ ਵਾਲੇ ਨੁਕਸਾਨ ’ਚ ਮੱਦਦ ਲਈ ਆਫ਼ਤ ਰਾਹਤ ਫੰਡ ਕੋਸ ਦਾ ਨਿਰਾਮਣ ਕੀਤਾ ਜਾਵੇ।ਭਵਾਨੀਗੜ੍ਹ ਸ਼ਹਿਰ ’ਚ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਾਪਨਾ ਕੀਤੀ ਜਾਵੇ ਅਤੇ ਚੋਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਸ ਦੀ ਗਸਤ ਤੇਜ਼ ਕੀਤੀ ਜਾਵੇ। ਸੰਗਰੂਰ ਵਿਖੇ ਵਾਪਰੀ ਲੁੱਟ ਖੋਹ ਦੀ ਘਟਨਾਂ ਦਾ ਪਰਦਾਫਾਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਲਈ ਐਸੋਂ: ਨੇ ਜ਼ਿਲਾ ਸੰਗਰੂਰ ਦੇ ਪੁਲਸ ਮੁਖੀ ਸ.ਮਨਦੀਪ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਜਗਜੀਤ ਸਿੰਘ ਅਹੂਜਾ ਚੇਅਰਮੈਨ ਸੁਨਾਮ, ਅਸ਼ੋਕ ਗੋਇਲ ਚੇਅਰਮੈਨ, ਸੋਮ ਨਾਥ ਗਰਗ, ਰਤਨ ਕਾਂਸਲ, ਅਜੈ ਜਿੰਦਲ, ਪ੍ਰਦੀਪ ਮੂਨਕ, ਸੋਨੂੰ ਮਿੱਤਲ, ਅਮ੍ਰਿਤ ਲਾਲ ਗਰਗ, ਹਰਬੰਸ ਲਾਲ, ਸੰਜੂ ਕੁਮਾਰ, ਅਭਿਨੰਦਨ ਕੁਮਾਰ, ਅਸ਼ੋਕ ਗੋਇਲ, ਰਜ਼ੇਸ ਕੁਮਾਰ, ਪ੍ਰਦੀਪ ਮਿੱਤਲ ਪ੍ਰਧਾਨ ਆੜਤੀਆਂ ਐਸੋ:,ਹਰਦੀਪ ਸਿੰਘ ਤੂਰ ਪ੍ਰਧਾਨ ਟਰੱਕ ਯੂਨੀਅਨ, ਮਹਿੰਦਰ ਕੁਮਾਰ ਸਲਦੀ, ਅਸ਼ੋਕ ਪੂਰੀ, ਪ੍ਰਦੀਪ ਸਿੰਗਲਾ, ਮੋਨੂੰ ਧਵਨ, ਭੁਪਿੰਦਰਪਾਲ ਕਾਲਾ, ਪਿ੍ਰੰਸ, ਰਾਜਿੰਦਰ ਕੁਮਾਰ, ਕਮਲ ਗੋਇਲ, ਸੁਨੀਲ ਕੁਮਾਰ, ਰਾਮ ਚੰਦ, ਡਿਪਟੀ ਚੰਦ ਸਮੇਤ ਵੱਡੀ ਗਿਣਤੀ ’ਚ ਦੁਕਾਨਦਾਰ ਮੌਜੂਦ ਸਨ।