ਭਵਾਨੀਗੜ੍ਹ,(ਵਿਜੈ ਗਰਗ): ਰਹਿਬਰ ਫਾਊਡੇਸ਼ਨ ਭਵਾਨੀਗੜ੍ਹ ਵਿਖੇ “ਤੀਜ ਦਾ ਤਿਉਹਾਰ” ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੋਰਾਨ ਮੁੱਖ ਮਹਿਮਾਨ ਦੇ ਤੋਰ ਤੇ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ, ਚੇਅਰਪਰਸਨ ਡਾ. ਕਾਫਿਲਾ ਖਾਨ ਸ਼ਾਮਲ ਹੋਏ ਜਿਨ੍ਹਾਂ ਦਾ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋ ਦਿਲੋਂ ਸਵਾਗਤ ਕੀਤਾ ਗਿਆ। ਚੇਅਰਮੈਨ ਡਾ. ਐਮ.ਐਸ.ਖਾਨ ਨੇ ਪਰਿਵਾਰ ਵਿੱਚ ਧੀਆਂ ਦੀ ਸਾਰਥਕਤਾ ਉਤੇ ਜੋਰ ਦਿੱਤਾ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਵੱਲੋ ਬੜੇ ਹੀ ਜੋਸ਼ ਨਾਲ ਭਾਗ ਲਿਆ ਗਿਆ। ਕਾਲਜ਼ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪਹਿਰਾਵੇ ਪਹਿਨੇ ਹੋਏ ਸਨ ਅਤੇ ਉਨ੍ਹਾਂ ਵੱਲੋ ਰਵਾਇਤੀ ਲੋਕ ਗੀਤਾਂ, ਗਿੱਧਾ ਨਾਲ ਸਰੋਤਿਆਂ ਨੂੰ ਮੋਹਿਤ ਕੀਤਾ ਗਿਆ। ਵਿਦਿਆਰਥੀਆਂ ਵਿਚ ਤੀਜ ਦਾ ਤਿਉਹਾਰ ਮਨਾਉਣ ਦਾ ਬਹੁਤ ਉਤਸ਼ਾਹ ਸੀ ਚੇਅਰਪਰਸਨ ਡਾ. ਕਾਫਿਲਾ ਖਾਨ ਨੇ ਸੱਭਿਆਚਾਰਕ ਜੜ੍ਹਾਂ ਨੂੰ ਯਾਦ ਕਰਾਉਣ ਲਈ ਕਾਲਜ਼ ਦੀਆਂ ਵਿਦਿਆਰਥਣਾਂ ਅਤੇ ਸਟਾਫ ਦਾ ਧੰਨਵਾਦ ਕੀਤਾ। ਵਿਦਿਆਰਥਣਾਂ ਵੱਲੋ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਨਰਸਿੰਗ, ਬੀ.ਐਡ ਅਤੇ ਬੀ.ਯੂ.ਐਮ.ਐਸ ਦਾ ਸਮੂਹ ਸਟਾਫ ਅਤੇ  ਵਿਦਿਆਰਥੀ  ਵੀ ਸਾਮਿਲ ਸਨ।