ਦਸੂਹਾ,(ਰਾਜਦਾਰ ਟਾਇਮਸ): ਜੇ.ਸੀ ਡੀ.ਏ.ਵੀ ਕਾਲਜ ਦੇ ਐਨ.ਐਸ.ਐਸ ਯੂਨਿਟ ਵਲੋਂ ‘ਅੰਤਰ-ਰਾਸ਼ਟਰੀ ਯੋਗਾ ਦਿਵਸ’ ਮਨਾਇਆ ਗਿਆ। ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਨੇ ਕਿਹਾ ਕਿ ਅੰਤਰ-ਰਾਸ਼ਟਰੀ ਯੋਗਾ ਦਿਵਸ ਦੀ ਪ੍ਰਸੰਗਿਕਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਾ ਮਨੁੱਖੀ ਜੀਵਨ ਦਾ ਛੇਵਾਂ ਮੁੱਢਲਾ ਤੱਤ ਹੈ,ਅਜੋਕੇ ਸਮੇਂ ਵਿੱਚ ਜਦੋਂ ਹਰ ਵਿਅਕਤੀ ਸਰੀਰਕ ਤੇ ਮਾਨਸਿਕ ਪੱਧਰ ਤੇ ਦਬਾਅ ਵਿੱਚ ਹੈ ਤਾਂ ਸਰੀਰਕ ਤੰਦਰੁਸਤੀ ਤੇ ਮਾਨਸਿਕ ਇਕਾਗਰਤਾ ਲਈ ਯੋਗਾ ਅਤੇ ਕਸਰਤ ਬਹੁਤ ਮਹੱਤਵ ਵਧ ਜਾਂਦਾ ਹੈ।ਸਿਹਤਮੰਦ ਸਮਾਜ ਦੀ ਸਿਰਜਣਾ ਲਈ ਨਿਰੋਗ ਸਿਹਤ ਦਾ ਹੋਣਾ ਅਤਿਅੰਤ ਹੋਣਾ ਜਰੂਰੀ ਹੈ।
ਵਾਇਸ ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਦੱਸਿਆ ਕਿ ਯੋਗ ਆਸਣਾਂ ਨਾਲ ਸਰੀਰਕ ਤੇ ਮਾਨਸਿਕ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਉਨ੍ਹਾਂ ਨੇ ਯੋਗਾ ਦੇ ਵੱਖ ਆਸਣਾਂ ਓਮ ਦਾ ਉਚਾਰਨ, ਓਮ ਵਲੋਮ, ਪਦਮ ਆਸਣ, ਸੁੱਖ ਆਸਣ, ਤਾੜ ਆਸਣ ਅਤੇ ਭੁਜੰਮ ਆਸਣ ਆਦਿ ਨੂੰ ਕਰਵਾਉਣ ਦੇ ਨਾਲ-ਨਾਲ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਪ੍ਰੋਗਰਾਮ ਅਫਸਰ ਪ੍ਰੋ.ਨਰਿੰਦਰਜੀਤ ਸਿੰਘ ਨੇ ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਸਟਾਫ ਮੈਂਬਰਾਂ ਅਤੇ ਐਨ.ਐਸ.ਐਸ ਵਲੰਟੀਅਰ ਦਾ ਧੰਨਵਾਦ ਕੀਤਾ।ਇਸ ਮੋਕੇ ਅਸ਼ੋਕ ਕੁਮਾਰ ਅਤੇ ਸਮੂਹ ਨਾਨ ਟੀਚਿੰਗ ਸਟਾਫ ਮੌਜੂਦ ਸੀ।