ਭਵਾਨੀਗੜ੍ਹ,(ਵਿਜੈ ਗਰਗ): ਯੂਥ ਵੀਰਾਂਗਣਾਏਂ ਰਜਿ: ਦੀ ਇਕਾਈ ਭਵਾਨੀਗੜ੍ਹ ਵੱਲੋਂ ਮਾਨਵਤਾ ਭਲਾਈ ਦੇ ਅਨੇਕਾਂ ਹੀ ਕੰਮ ਕੀਤੇ ਜਾ ਰਹੇ ਹਨ।ਇਸੇ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਵੱਲੋਂ ਇਕ ਅਤਿ ਲੋੜਵੰਦ ਪਰਿਵਾਰ ਨੂੰ ਜ਼ਰੂਰਤ ਦਾ ਸਮਾਨ ਦੇ ਕੇ ਉਸ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਉਸ ਦੀ ਮੱਦਦ ਕੀਤੀ ਗਈ।ਸੰਸਥਾ ਦੀ ਮੈਂਬਰ ਕੋਮਲ ਰਾਣੀ ਨੇ ਦੱਸਿਆ ਕਿ ਨੇੜਲੇ ਪਿੰਡ ਕਾਕੜਾ ਦੀ ਭੈਣ ਸਰਬਜੀਤ ਕੌਰ ਦੇ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਸੀ।ਜਿਸ ਤਹਿਤ ਯੂਥ ਵੀਰਾਂਗਣਾਵਾਂ ਨੂੰ ਇਸ ਬਾਰੇ ਪਤਾ ਲੱਗਣ ਤੇ ਤਰੁੰਤ ਜ਼ਰੂਰਤ ਦਾ ਸਾਰਾ ਸਮਾਨ ਜਿਵੇਂ ਕਿ ਰਾਸਨ, ਕੱਪੜੇ ਤੇ ਇਸ ਦੀ ਬੇਟੀ ਸੁਖਜੀਤ ਨੂੰ ਪੜ੍ਹਣੇ ਲਈ ਸਟੇਸ਼ਟਰੀ ਵੀ ਦਿੱਤੀ ਗਈ।ਉਕਤ ਸੰਸਥਾ ਵੱਲੋਂ ਸਮੇਂ-ਸਮੇਂ ਤੇ ਸਮਾਜ ਵਿੱਚ ਅਨੇਕਾਂ ਹੀ ਮਾਨਵਤਾ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।ਜਿਵੇਂ ਕਿ ਸਮਾਜਿਕ ਬੁਰਾਈਆਂ ਭਰੂਣ ਹੱਤਿਆ, ਨਸ਼ੇ ਆਦਿ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਸ਼ਹਿਰਾਂ ਵਿੱਚ ਰੈਲੀਆਂ ਕੱਢੀਆ ਜਾਂਦੀਆ ਹਨ।ਇਸ ਤੋਂ ਇਲਾਵਾ ਮੁਫਤ ਸਿਲਾਈ ਸੈਂਟਰ ਖੋਲ੍ਹਣਾ, ਗਰੀਬ ਪਰਿਵਾਰ ਦੇ ਬੱਚਿਆਂ ਨੂੰ ਮੁਫਤ ਟਿਊਸ਼ਨ ਪੜਾੳ੍ਹਣਾ, ਲੋੜਵੰਦਾਂ ਨੂੰ ਰਾਸਨ ਦੇਣਾ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਖੂਨਦਾਨ ਕਰਨਾ, ਬੱਚਿਆਂ ਤੇ ਬਜ਼ੁਰਗਾਂ ਨੂੰ ਸਰਦੀ ਤੋਂ ਬਚਾਅ ਲਈ ਕੱਪੜੇ ਬੂਟ ਆਦਿ ਵੰਡਣਾ ਸ਼ਾਮਿਲ ਹੈ।ਇਸ ਮੌਕੇ ਕਿਰਨਾ ਰਾਣੀ, ਸੰਜਣਾ ਗਰਗ, ਜੋਤੀ ਰਾਣੀ, ਪੂਜਾ ਰਾਣੀ ਤੋਂ ਇਲਾਵਾ ਸੰਸਥਾ ਦੀਆਂ ਹੋਰ ਵੀ ਮੈਂਬਰ ਹਾਜਰ ਸਨ।

Previous articleਪਿੰਡ ਸਾਹਿਬਾਂ ਵਿਖੇ ਲਗਾਇਆ ਮਲੇਰੀਆ ਦੇ ਬਚਾਅ ਲਈ ਜਾਗਰੂਕਤਾ ਕੈਂਪ
Next articleवसिष्ठ भारती इंटरनेशनल स्कूल की पलटी बस