ਭਵਾਨੀਗੜ੍ਹ,(ਵਿਜੈ ਗਰਗ): ਗਊਸ਼ਾਲਾ ਚੌਕ ਵਿਖੇ ਬਜਰੰਗ ਦਲ ਤੇ ਵਪਾਰ ਮੰਡਲ ਦੇ ਆਗੂਆਂ ਨੇ ਕਾਲੀ ਦੇਵੀ ਮਾਤਾ ਮੰਦਰ ਪਟਿਆਲਾ ਵਿਖੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ, ਬੇਅਦਬੀ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਬਜਰੰਗ ਦਲ ਦੇ ਰਾਸ਼ਟਰੀ ਪ੍ਰਧਾਨ ਹਿਤੇਸ਼ ਭਾਰਦਵਾਜ ਨੇ ਕਿਹਾ ਕਿ ਗੁਰੂ ਘਰਾਂ ’ਚ ਹੋਈਆਂ ਬੇਅਦਬੀਆਂ ਅਤੇ ਮੰਦਰ ’ਚ ਵਾਪਰੀ ਤਾਜ਼ੀ ਘਟਨਾ ਰਾਜਨੀਤਕ ਲੋਕ ਵੋਟਾਂ ਬਟੋਰਨ ਲਈ ਇਹੋ ਜਿਹੀਆਂ ਘਿਨੌਣੀਆਂ ਹਰਕਤਾਂ ਅੰਜਾਮ ਦਿਵਾ ਰਹੇ ਹਨ ਜਿਸ ਨੂੰ ਹਿੰਦੂ ਸਮਾਜ ਕਦੇ ਚਿੱਤ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਲੇ ਤਿੰਨ ਦਿਨਾਂ ਦੇ ਵਿੱਚ ਇਨ੍ਹਾਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਹੋਈ ਤਾਂ ਹਿੰਦੂ ਸਮਾਜ ਅਗਲਾ ਕਦਮ ਚੁੱਕਣ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਨੀ ਕਾਂਸਲ ਪ੍ਰਧਾਨ ਵਪਾਰ ਮੰਡਲ ਚੇਅਰਮੈਨ ਵਿਕਾਸ ਮੰਚ ਤੇ ਰਿੰਪੀ ਸ਼ਰਮਾ ਮੀਤ ਪ੍ਰਧਾਨ ਬੀਜੇਪੀ ਮੰਡਲ ਭਵਾਨੀਗੜ੍ਹ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਅਨਿਲ ਕੁਬਰਾ, ਸੰਜੀਵ ਪੁਰੀ ਸੰਜੀਵ ਗਰਗ ਕਰਨ ਗਰਗ, ਜੋਨੀ ਕਾਲੜਾ, ਸੁਧੀਰ ਗਰਗ, ਦੀਪੂ ਕਾਲੜਾ ਸ਼ਮਸ਼ੇਰ ਸਿੰਘ ਬੱਬੂ, ਅੰਕਿਤ ਐਡਵੋਕੇਟ ਆਦਿ ਹਾਜ਼ਰ ਸਨ।

Previous articleਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਯਤਨਾਂ ਸਦਕਾ ਬਲਾਚੌਰ ਵਿਧਾਨ ਸਭਾ ਹਲਕੇ ‘ਚ ਕਈ ਵਿਕਾਸ ਪ੍ਰੋਜੈਕਟ ਆਏ : ਮਨੀਸ਼ ਤਿਵਾੜੀ
Next articleਹਲਕਾ ਸੰਗਰੂਰ ਦੇ ਲੋਕਾਂ ਤੋਂ ਮਿਲ ਰਹੇ ਸਨੇਹ ਨੂੰ ਸਦਾ ਦਿਲ ਵਿੱਚ ਰੱਖਾਂਗਾ : ਗੋਲਡੀ