ਗੜ੍ਹਸ਼ੰਕਰ,(ਜਤਿੰਦਰ ਸਿੰਘ ਕਲੇਰ): ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਤੱਪ ਸਥਲੀ ਸ਼੍ਰੀ ਖੁਰਾਲਗੜ ਸਾਹਿਬ ਚ ਗੁਰੂ ਘਰ ਕਮੇਟੀ ਵਲੋਂ ਮਨਾਏ ਗਏ।ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।ਇਸ ਮੌਕੇ ਵੱਡੀ ਗਿਣਤੀ ਵਿੱਚ ਇਕਠੀ ਹੋਈ ਸੰਗਤ ਨੂੰ ਅਜ ਦੇ ਦਿਨ ਤੇ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ,ਉਹਨਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪ ਸਾਨੂੰ ਅਸ਼ੀਰਵਾਦ ਦਿੱਤਾ ਹੈ।ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਸਥਾਨ ਨੂੰ ਵਧੀਆ ਦਿੱਖ ਦੇਵਾਗੇ।ਇਸ ਸਥਾਨ ਨੂੰ ਟੂਰਿਸਟ ਹੱਬ ਬਣਾਵੇਗਾ ਤਾਂ ਜੋ ਇਸ ਸਥਾਨ ਨੂੰ ਦੇਖਣ ਲਈ ਦੂਰ ਦੁਰਾਡੇ ਤੋ ਦੁਨੀਆਂ ਇਥੇ ਅਾੲੇਗੀ।

ਉਹਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਨਾਲ ਜਲਦੀ ਹੀ ਇਸ ਵਾਰੇ ਕਮੇਟੀ ਦੀ ਹਾਜਰੀ ਵਿੱਚ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਮੌਕੇ ਗੁਰੂ ਘਰ ਕਮੇਟੀ ਵਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ, ਜੈ ਕਿਸ਼ਨ ਸਿੰਘ ਰੌੜੀ ਤੇ ਹੋਰ ਮਾਨਯੋਗ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਕਮੇਟੀ ਪ੍ਰਧਾਨ ਭਾਈ ਕੇਵਲ ਸਿੰਘ, ਚੇਅਰਮੈਨ ਡਾ.ਕੁਲਵਰਨ ਸਿੰਘ, ਸੱਕਤਰ ਜੀਤ ਸਿੰਘ ਬਗਵਾਈ, ਕੈਸੀਅਰ ਹਰਭਜਨ ਸਿੰਘ, ਹੈਡ ਗ੍ੰਥੀ ਨਰੇਸ਼ ਸਿੰਘ, ਦਲਜੀਤ ਸਿੰਘ, ਸੁਖਦੇਵ ਸਿੰਘ, ਚਰਨਜੀਤ ਚੰਨੀ, ਸੰਜੇ ਪਿੱਪਲੀਵਾਲ, ਗੁਰਭਾਗ ਸਿੰਘ, ਜਸਵਿੰਦਰ ਵਿਕੀ, ਸਰਪੰਚ ਵਿਨੋਦ ਕੁਮਾਰ, ਸੋਮਨਾਥ ਬੰਗੜ, ਜਰਨੈਲ ਸਿੰਘ ਰੌੜੀ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ।

Previous articleगेहूं के सिकुड़े दाने को लेकर न घबराएं किसान, पंजाब सरकार किसानों के साथ: ब्रम शंकर जिंपा
Next articleपंजाब में पुलिस को हाथ लगी बड़ी सफलता