ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਹਿਜ਼ ਕੁੱਝ ਦਿਨ ਬਾਕੀ ਬਚੇ ਹੋਏ ਹਨ ਅਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕਰਦਿਆਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਬਲਾਚੌਰ ਦੇ ਦਰਸ਼ਨ ਲਾਲ ਮੰਗੂਪੁਰ ਵੱਲੋਂ ਹਲਕੇ ਦੇ ਪਿੰਡਾਂ ਧੌਲ, ਭਾਣੇਵਾਲ, ਰਾਜੂ ਮਾਜਰਾ ਆਦਿ ਵਿੱਚ ਪਿੰਡਾਂ ਦਾ ਦੌਰਾ ਕਰਦਿਆਂ ਚੋਣ ਮੁਹਿੰਮ ਨੂੰ ਅੱਗੇ ਵਧਾਇਆ ਗਿਆ। ਮੰਗੂਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਉਹਨਾਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਉਹਨਾਂ ਨੂੰ ਯਕੀਨ ਹੈ ਕਿ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਉਹ ਜ਼ਰੂਰ ਜਿੱਤਣਗੇ। ਮੰਗੂਪੁਰ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਝੂਠੇ ਸ਼ਬਜ਼ਬਾਗ ਦਿਖਾਏ ਜਾ ਰਹੇ ਹਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਉਹਨਾਂ ਵੱਲੋਂ ਹਲਕੇ ਵਿੱਚ ਲੋਕਾਂ ਦੀਆਂ ਸਹੂਲਤਾਂ ਲਈ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਛੱਡੀ ਅਤੇ ਉਹਨਾਂ ਨੂੰ ਆਸ ਹੈ ਕਿ ਹਲਕੇ ਦੇ ਲੋਕ ਵੀ ਉਹਨਾਂ ਨੂੰ ਜਿਤਾਉਣ ਵਿੱਚ ਕੋਈ ਕਮੀ ਨਹੀਂ ਛੱਡਣਗੇ। ਇਸ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਮੰਗੂਪੁਰ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਕਾਂਗਰਸ ਪਾਰਟੀ ਪ੍ਰਤੀ ਵਿਸ਼ਵਾਸ ਜਤਾਇਆ ਗਿਆ। ਇਸ ਮੌਕੇ ਰਜਿੰਦਰ ਸਿੰਘ ਛਿੰਦੀ ਸ਼ਹਿਰੀ ਪ੍ਰਧਾਨ, ਮਦਨ ਲਾਲ ਹੱਕਲਾ, ਧਰਮਪਾਲ ਚੈਅਰਮੈਨ ਬਲਾਕ, ਕੇ ਡੀ ਠੇਕੇਦਾਰ, ਤਰਸੇਮ ਲਾਲ ਵਾਈਸ ਚੈਅਰਮੈਨ, ਹਿਮਨਤ ਚੌਧਰੀ ਬਲਾਕ ਸੰਮਤੀ ਮੈਂਬਰ, ਭਜਨ ਲਾਲ ਸਿਆਣਾ,  ਦੇਵ ਰਾਜ ਮਾਹੀਪੁਰ, ਅਜੈ ਚੌਧਰੀ ਮੰਗੂਪੁਰ, ਨਿਰਮਲਾ ਦੇਵੀ ਮਹਿਲਾ ਵਿੰਗ ,ਸਰਫਰਾਜ ਬਲਾਚੌਰ, ਸੰਦੀਪ ਭਾਟੀਆ ਜਿਲ੍ਹਾ ਪ੍ਰਧਾਨ,ਗੋਰਾ ਸਜਾਵਲਪੁਰ ਕਿਸਾਨ ਆਗੂ,ਸਰਪੰਚ ਮਲਕੀਤ ਸਿੰਘ ਧੋਲ, ਨੰਬਰਦਾਰ ਸੁਰਿੰਦਰ ਸਿੰਘ, ਪੰਚ ਮੱਖਣ ਸਿੰਘ, ਪੰਚ ਗੁਰਦਿਆਲ ਸਿੰਘ, ਪੰਚ ਕਿਰਨ ਜੀਤ, ਭਜਨ ਸਿੰਘ, ਕਸ਼ਮੀਰ ਸਿੰਘ, ਭੂਪਿੰਦਰ ਸਿੰਘ, ਰਸ਼ਪਾਲ ਸਿੰਘ ਬਕਾਪੁਰ, ਨਛੱਤਰ ਸਿੰਘ, ਨਿਰਮਲ ਸਿੰਘ, ਬਖਸ਼ਿਸ਼ ਸਿੰਘ, ਹਰਨੇਕ ਸਿੰਘ, ਕਲੱਬ ਪ੍ਰਧਾਨ ਹੁਕਮ ਸਿੰਘ,ਸਰਪੰਚ ਸੁਮਨ ਦੇਵੀ, ਬਾਸਦੇਵ ਦੇਦੜ, ਪੰਚ ਪਰਮਜੀਤ, ਪੰਚ ਰਜਨੀ ਦੇਵੀ, ਸਿਕੰਦਰ ਪਾਲ ਹੱਕਲਾ, ਪੰਚ ਪਰਮਜੀਤ ,ਪੰਚ ਹੁਸਨ ਲਾਲ, ਸਾਬਕਾ ਸਰਪੰਚ ਸੁਰਿੰਦਰ ਪਾਲ, ਕੇਸਰ ਹੱਕਲਾ, ਸੋਮਨਾਥ, ਦਿਵਾਨ ਚੰਦ, ਕਰਨ ਚੌਧਰੀ,ਸ਼ੰਮੀ ਸਰਪੰਚ ਰੱਤੇਵਾਲ, ਬਾਲ ਕਿਸ਼ਨ ਸਰਪੰਚ ਬਾਗੋਵਾਲ, ਸੰਦੀਪ ਨਿੱਘੀ ਨੰਬਰਦਾਰ, ਰਜਿੰਦਰ ਵਿੱਕੀ ਕਾਠਗੜ੍ਹ, ਹਿਰਾ ਖੇਪੜ ਸਰਪੰਚ ਮਝੋਟ, ਹਰਬੰਸ ਸਿੰਘ ਮਾਣੇਵਾਲ, ਰਸ਼ਪਾਲ ਸਿੰਘ ਮੰਡੇਰ, ਨਵੀਨ ਆਦੋਆਣਾ,ਸਰਪੰਚ ਭਜਨ ਲਾਲ, ਨੰਬਰਦਾਰ ਦਵਿੰਦਰ ਸਿੰਘ, ਨੰਬਰਦਾਰ ਧਰਮਪਾਲ ਸਿੰਘ, ਪੰਚ ਗੁਰਮੇਲ ਸਿੰਘ, ਪੰਚ ਕਮਲੇਸ਼, ਠੇਕੇਦਾਰ ਮਿੰਦਰਪਾਲ ਭੂੰਬਲਾ, ਚਰਨਜੀਤ ਚੋਹਾਨ, ਸੁਖਦੇਵ ਬਜਾੜ, ਰਾਮਪਾਲ ਕਾਲਸ, ਮੋਹਨ ਲਾਲ ਭਾਟੀਆ, ਕੈਪਟਨ ਰਾਮ ਕਿਸ਼ਨ, ਰਾਮ ਪ੍ਰਕਾਸ਼ ਫੋਜੀ, ਨੰਦ ਲਾਲ ਭਾਟੀਆ, ਲੱਕੀ ਭਾਟੀਆ ਆਦਿ ਹਾਜ਼ਰ ਸਨ।

Previous articleਭਗਵੰਤ ਮਾਨ ਬਲਾਚੌਰ ਕਰਨਗੇ ਚੁਣਾਬ ਪ੍ਰਚਾਰ : ਸੰਤੋਸ਼ ਕਟਾਰੀਆ
Next articleपंजाब मेँ भाजपा-सहयोगी दलों की सरकार बनने पर ड्रग्स का कारोबार करने वालों की उधेडेंगे खाल : राजनाथ सिंह