ਭਵਾਨੀਗੜ੍ਹ,(ਵਿਜੈ ਗਰਗ): ਪੰਜਾਬ ਨੰਬਰਦਾਰ ਯੂਨੀਅਨ ਸਬ ਡਵੀਜਨ ਭਵਾਨੀਗੜ੍ਹ ਦੀ ਮਾਸਿਕ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਆਲੋਅਰਖ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਦੇ ਨੰਬਰਦਾਰਾਂ ਨੇ ਆਪਣੇ ਵਿਚਾਰ ਰੱਖੇ। ਮੀਟਿੰਗ ਵਿਚ ਪਹੁੰਚੇ ਨੰਬਰਦਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਦੇਵ ਸਿੰਘ ਆਲੋਅਰਖ ਅਤੇ ਜਿਲ੍ਹਾ ਸੀਨੀ. ਮੀਤ ਪ੍ਰਧਾਨ ਤੇਜਾ ਸਿੰਘ ਕਾਕੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਹਰੇਕ ਵਰਗ ਦੁਖੀ ਹੈ। ਸਾਰੀਆਂ ਮੁਲਾਜਮ ਜਥੇਬੰਦੀਆਂ ਰੋਸ ਮੁਜਾਹਰੇ ਅਤੇ ਹੜਤਾਲ ਕਰ ਰਹੇ ਹਨ। ਕਿਸੇ ਵੀ ਵਰਗ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ। ਨੰਬਰਦਾਰਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ। ਕੋਈ ਵੀ ਅਜਿਹਾ ਵਰਗ ਨਹੀਂ ਜੋ ਸਰਕਾਰ ਤੋਂ ਦੁਖੀ ਨਾ ਹੋਵੇ। ਨੰਬਰਦਾਰਾਂ ਨੂੰ ਹੁਣੇ ਹੀ ਕਾਂਗਰਸ ਨੂੰ ਹਰਾਉਣ ਵਾਸੇ ਕਮਰਕਸੇ ਕਰ ਲੈਣੇ ਚਾਹੀਦੇ ਹਨ। ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਕਾਂਗਰਸ ਭਜਾਓ ਅਤੇ ਸੂਬਾ ਬਚਾਓ ਦੇ ਨਾਹਰੇ ਲਗ ਰਹੇ ਹਨ। ਮਾਲ ਮਹਿਕਮੇ ਵਿਚ ਅੱਧ ਤੋਂ ਵੱਧ ਹਲਕੇ ਪਟਵਾਰੀਆਂ ਅਤੇ ਕਾਨੂੰਗੋਆਂ ਦੇ ਖਾਲੀ ਪਏ ਹਨ। ਪਟਵਾਰੀਆਂ ਨੇ ਵਾਧੂ ਪਿੰਡਾਂ ਦੇ ਚਾਰਜ ਜੋ ਆਰਜੀ ਤੌਰ ਤੇ ਕੰਮ ਕਰਦੇ ਸਨ ਛੱਡ ਦਿੱਤੇ ਹਨ। ਲੋਕਾਂ ਦੇ ਕੰਮ ਬੁਰੀ ਤਰ੍ਹਾਂ ਰੁਕੇ ਪਏ ਹਨ। ਸਾਡੀ ਜਥੇਬੰਦੀ ਪਟਵਾਰੀਆਂ ਦੀ ਹੜਤਾਲ ਦਾ ਸਮਰਥਨ ਕਰਦੀ ਹੈ। ਪੰਜਾਬ ਦੀ ਜਨਤਾ ਦਾ ਇਕੋ ਨਾਅਰਾ ਹੈ ਕਿ ਜੋ ਹਮ ਸੇ ਟਕਰਾਏਗਾ, ਖਾਲੀ ਪੀਪੀ ਪਾਏਗਾ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਝੂਠੇ ਲਾਰੇ ਵਾਰ ਵਾਰ ਨਹੀਂ ਚੱਲਦੇ। ਸਬ-ਡਵੀਜਨ ਭਵਾਨੀਗੜ੍ਹ ਦੇ ਤਹਿਸੀਲ ਦਫਤਰ ਵਿਚੋਂ ਪੂਰੇ 5 ਮਹੀਨੇ ਗੁਜਰ ਜਾਣ ਤੇ ਚੌਂਕੀਦਾਰਾਂ ਦੀ ਤਨਖਾਹ ਵੀ ਅੱਜ ਤੱਕ ਖਾਤਿਆਂ ਵਿਚ ਨਹੀਂ ਪਾਈ ਅਤੇ ਨਾ ਹੀ ਨੰਬਰਦਾਰਾਂ ਦਾ 3 ਮਹੀਨੇ ਦਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਗੁਰਦੇਵ ਸਿੰਘ ਬਾਸੀਅਰਖ, ਭੁਪਿੰਦਰ ਸਿੰਘ, ਧਰਮਿੰਦਰ ਸਿੰਘ ਨਦਾਮਪੁਰ, ਲਖਵਿੰਦਰ ਸਿੰਘ ਮੁਨਸ਼ੀਵਾਲਾ, ਸੁਰਿੰਦਰਜੀਤ ਸਿੰਘ ਕਾਕੜਾ, ਜਾਗਰ ਸਿੰਘ ਬਲਿਆਲ, ਜੀਤ ਸਿੰਘ ਕਾਕੜਾ, ਰਘਵੀਰ ਸਿੰਘ ਘਰਾਚੋਂ, ਸੁਰਜੀਤ ਸਿੰਘ ਝਨੇੜੀ, ਦਲਬਾਰਾ ਸਿੰਘ ਜੌਲੀਆਂ, ਗੁਰਮੀਤ ਸਿੰਘ ਭਰਾਜ, ਗੁਰਮੇਲ ਕੌਰ ਘਰਾਚੋਂ ਸਮੇਤ ਵੱਡੀ ਗਿਣਤੀ ਵਿਚ ਨੰਬਰਦਾਰ ਹਾਜਰ ਸਨ।

Previous articleਸੀਵਰੇਜ ਦੇ ਪਾਣੀ ਤੋਂ ਤੰਗ ਆਏ ਵਾਰਡ ਵਾਸੀਆਂ ਨੇ ਕੀਤੀ ਨਾਅਰੇਬਾਜੀ
Next articleਗ੍ਰਾਮ ਪੰਚਾਇਤਾਂ ਦੀ ਸਹਿਮਤੀ ਤੋਂ ਬਿਨ੍ਹਾਂ ਅਪਣੇ ਪੱਧਰ ਤੇ ਪ੍ਰਸ਼ਾਸਨ ਵੱਲੋਂ ਨਰੇਗਾ ਦੇ ਕੰਮ ਸ਼ੁਰੂ ਕਰਨਾ ਹੈਰਾਨੀਜਨਕ : ਸਰਪੰਚ ਮੇਹਰ ਸਿੰਘ