ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਕੇਂਦਰ ਦੀ ਮੋਦੀ ਸਰਕਾਰ ਦੁਆਰਾ ਨਿੱਤ ਆਮ ਜ਼ਰੂਰਤ ਵਾਲੀਆਂ ਵਸਤਾਂ ਨੂੰ ਮਹਿੰਗਾਈ ਦੀ ਸਿਖਰ ‘ਤੇ ਲਿਆਉਣ ਦੇ ਰੋਸ ਵਜੋਂ ਕਾਂਗਰਸ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਅਗਵਾਈ ਹੇਠ ਇਕੱਤਰ ਹੋਏ। ਆਗੂਆਂ ਆਮ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ। ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਲਗਾਤਾਰ ਮੋਦੀ ਸਰਕਾਰ ਵਲੋਂ 9 ਵਾਰ ਪੈਟਰੋਲ, ਡੀਜ਼ਲ ਦੇ ਭਾਅ ਤੇ ਰਸੋਈ ਗੈਸ ਸਮੇਤ ਹੋਰ ਤਰਲ ਪਦਾਰਥਾਂ ਦੀ ਵਧਾਏ ਭਾਅ ਨਾਲ ਆਮ ਮੱਧਵਰਗੀ ਲੋਕਾਂ ਦਾ ਦੋ ਵਕਤ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ। ਮੰਗੂਪੁਰ ਨੇ ਕਿਹਾ ਕਿ ਦੇਸ਼ ਅੰਦਰ ਮੋਦੀ ਸਰਕਾਰ ਨੇ ਅਜਿਹੇ ਹਾਲਾਤ ਪੈਦਾ ਕਿ ਕਰ ਦਿੱਤੇ ਹਨ ਕਿ ਅੱਜ ਦੇਸ਼ ਅੰਦਰ ਜਿੱਥੇ ਹਰ ਵਰਗ ਦਾ ਮਹਿੰਗਾਈ ਨਾਲ ਲੱਕ ਟੁੱਟ ਚੁੱਕਾ ਹੈ, ਉਥੇ ਪੰਜਾਬ ਨਾਲ ਮੋਦੀ ਸਰਕਾਰ ਵਲੋਂ ਕੀਤਾ ਜਾ ਰਿਹਾ ਮਤਰੇਆ ਸਲੂਕ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੇ ਵੱਧ ਰਹੀ ਮਹਿੰਗਾਈ ਨੂੰ ਨਕੇਲ ਨਾ ਪਾਈ ਤਾਂ ਦੇਸ਼ ਦਾ ਹਰ ਵਰਗ ਸੜਕਾਂ ‘ਤੇ ਆਉਣ ਲਈ ਮਜਬੂਰ ਹੋਵੇਗਾ। ਇਸ ਮੌਕੇ ਨਰਿੰਦਰ ਕੁਮਾਰ ਟਿੰਕੂ ਘਈ ਪ੍ਰਧਾਨ ਨਗਰ ਕੌਂਸਲ, ਰਜਿੰਦਰ ਸਿੰਘ ਸ਼ਿੰਦੀ ਸ਼ਹਿਰੀ ਪ੍ਰਧਾਨ, ਨਰੇਸ਼ ਚੇਚੀ ਕੌਂਸਲਰ, ਬੌਬੀ ਰਾਣਾ, ਸੋਢੀ ਸਿੰਘ, ਲਾਲ ਬਹਾਦਰ ਗਾਂਧੀ, ਰਿੱਕੀ ਬਜਾਜ (ਸਾਰੇ ਕੌਂਸਲਰ), ਪਾਲ ਸੈਣੀ, ਬਰਿੰਦਰ ਸਰਪੰਚ ਜੱਟਪੁਰ, ਜਸਪਾਲ ਸਮੇਤ ਹੋਰ ਕਾਂਗਰਸੀ ਆਗੂ ਤੇ ਸਮਰਥਕ ਹਾਜ਼ਰ ਸਨ।

Previous articleकेजरीवाल अपनी नाकामियों के दोष हमेशा ही केंद्र सरकार पर लगाते रहे हैं : संजीव मन्हास
Next articleनवरात्रि के दौरान नियमों का पालन जरूरी : देवाजी