ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਜਿ਼ਲਾ ਸ਼ਹੀਦ ਭਗਤ ਸਿੰਘ ਨਗਰ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਰਜਿ: ਨੰਬਰ 295 ਵਲੋ ਆਪਣੀ ਮਾਸਿਕ ਮੀਟਿੰਗ ਸਥਾਨਕ ਸ਼ਹਿਰ ਦੇ ਨਾਮਵਰ ਆਈਵੀ ਹਸਪਤਾਲ ਵਿੱਚ ਕੀਤੀ ਗਈ। ਜਿਸ ਦੀ ਪ੍ਰਧਾਨ ਜਥੇਬੰਦੀ ਦੇ ਜਿ਼ਲਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋ ਵਲੋਂ ਕੀਤੀ। ਇਸ ਮੌਕੇ ਜਥੇਬੰਦੀ ਵਲੋਂ ਮੀਟਿੰਗ ਦੀ ਆਰੰਭਤਾ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭਨਾ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਗੁਰੂਆ ਦੇ ਦੱਸੇ ਮਾਰਗ ਉਪਰ ਚੱਲਦਿਆ ਹਮਸ਼ਾ ਹੀ ਸਮਾਜ ਭਲਾਈ ਦੇ ਕੰਮ ਅਤੇ ਲੋੜਮੰਦਾ ਦੀ ਹਰ ਪੱਖੋ ਮੱਦਦ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।ਉਹਨਾਂ ਕਿਹਾ ਜਥੇਬੰਦੀ ਨੂੰ ਵੱਡਾ ਮਾਣ ਪ੍ਰਾਪਤ ਹੈ ਕਿ ਉਹ ਸਮੇਂ-ਸਮੇਂ ਸਿਰ ਅਜਿਹੇ ਪਰਉਪਕਾਰੀ ਕੰਮਾ ਵਿੱਚ ਪਹਿਲਤਾ ਦੇ ਆਧਾਰ ਤੇ ਹਿੱਸਾ ਲੈਂਦੀ ਹੈ। ਜਿਸ ਦੀ ਮਿਸ਼ਾਲ ਕੋਰੋਨਾ ਮਹਾਂਮਾਰੀ ਸਮੇਂ ਮਿਲੀ ਹੈ। ਜਥੇਬੰਦੀ ਦੇ ਸਮੂਹ ਮੈਂਬਰਾਂ ਵਲੋਂ ਇਸ ਮਹਾਂਮਾਰੀ ਦੇ ਦੌਰਾਨ ਜਿੱਥੇ ਲੋੜਮੰਦਾ ਲਈ ਮੈਡੀਕਲ ਸਹੂਲਤਾ ਪ੍ਰਦਾਨ ਕੀਤੀਆਂ ਹਨ ਉਥੇ ਹੀ ਜਰੂਰਤਮੰਦ ਪਰਿਵਾਰਾ ਲਈ ਹਰ ਉਪਰਾਲੇ ਕਰਕੇ ਮੱਦਦ ਕੀਤੀ ਗਈ ਹੈ। ਜਥੇਬੰਦੀ ਦੇ ਸੂਬਾ ਚੇਅਰਮੈਨ ਦਿਲਦਾਰ ਸਿੰਘ ਚਾਹਲ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਜਿਹੜੇ ਕਿ ਪੇਡੂ ਗਰੀਬ ਲੋਕਾ ਦਾ ਸਸਤੇ ਵਿੱਚ ਘਰ ਘਰ ਮੁੱਢਲੀਆਂ ਸਹੂਲਤਾ ਦੇ ਇਲਾਜ਼ ਕਰਦੇ ਆ ਰਹੇ ਹਨ ਅਤੇ ਸਮੇਂ-ਸਮੇਂ ਦੀਆਂ ਸਰਕਾਰਾ ਵਲੋਂ ਕੰਮ ਕਰਨ ਲਈ ਪੱਕੇ ਹੱਕ ਦੇਣ ਐਲਾਨ ਵੀ ਕੀਤੀ ਗਏ। ਜਿਹੜੇ ਕਿ ਬਾਅਦ ਵਿੱਚ ਇਹਨਾਂ ਸਰਕਾਰਾ ਵਲੋਂ ਠੰਡੇ ਬਸਤੇ ਵਿੱਚ ਪਾਈ ਰੱਖੇ, ਮਗਰ ਲੰਮਾ ਸੰਘਰਸ਼ ਕਰਨ ਤੋਂ ਬਾਅਦ ਵੀ ਜਥੇਬੰਦੀ ਦੀਆਂ ਮੁੱਖ ਮੰਗਾ ਨੂੰ ਪੂਰਾ ਨਹੀ ਕੀਤਾ ਗਿਆ। ਉਹਨਾਂ ਆਖਿਆ ਕਿ ਸਾਨੂੰ ਆਪਸ ਵਿੱਚ ਏਕਾ ਰੱਖਦਿਆ ਆਪਣਾ ਸੰਘਰਸ਼ ਬਦਸਤੂਰ ਜਾਰੀ ਰੱਖਣਾ ਚਾਹੀਦਾ ਹੈ ਅਤੇ ਕਿਸੇ ਮੁਕਾਮ ਉਪਰ ਸਾਡੀ ਜਿੱਤ ਜਰੂਰ ਹੋਵੇਗੀ। ਉਹਨਾਂ ਸਮੂਹ ਅਹੁੱਦੇਦਾਰਾ ਅਤੇ ਮੈਂਬਰਾਂ ਵਲੋਂ ਨਿਭਾਈ ਜਾ ਰਹੀ ਭਾਗੀਦਾਰੀ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਟੇਕ ਚੰਦ, ਵਾਈਸ ਪ੍ਰਧਾਨ ਰਛਪਾਲ, ਕੈਸ਼ੀਅਰ ਰਾਮਜੀ ਦਾਸ, ਜ਼ਿਲ੍ਹਾ ਮੈਂਬਰ ਯਸ਼ਪਾਲ ਸ਼ਰਮਾ, ਕਸ਼ਮੀਰ ਬੰਗਾ, ਬਲਵੀਰ ਮਜਾਰੀ, ਕੁਲਵੀਰ, ਵਿਮਲ ਬਲਾਚੌਰ, ਤਜਿੰਦਰ ਜੋਤ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਮੈਬਰ ਸ਼ਾਮਿਲ ਸਨ।

Previous articleਕੇਂਦਰੀ ਜੇਲ੍ਹ ਵਿਖੇ ਇਲੈਕਟ੍ਰਿਕ ਹੋਮ ਐਪਲੀਐਂਸਜ਼ ਰਿਪੇਅਰ ਕੋਰਸ ਦੀ ਕਰਵਾਈ ਗਈ ਸ਼ੁਰੂਆਤ
Next articleजिला प्रशासन की विशेष पहल: विद्यार्थियों की वैज्ञानिक सोच प्रफुल्लित करने के लिए स्टैम लैब्स की शुरुआत