ਭਵਾਨੀਗੜ੍ਹ,(ਵਿਜੈ ਗਰਗ): ਮੁੱਖ ਮੰਤਰੀ ਚੰਨੀ ਦੇ ਸੰਗਰੂਰ ਦੌਰੇ ਕਾਰਨ ਪੀ.ਡਬਲਿਯੂ ਮਹਿਕਮੇ ਨੇ ਅਣਗਹਿਲੀ ਵਰਤਦਿਆ ਭਵਾਨੀਗੜ ਸਹਿਰ ਦੀਆ ਪੱਟੀਆ ਹੋਈਆ ਸਰਵਿਸ ਰੋਡਾ ਤੇ ਬਿਨ੍ਹਾ ਸਫਾਈ ਕੀਤੇ ਮਿੱਟੀ ਤੇ ਹੀ ਪ੍ਰੀਮਿਕਸ ਪਾ ਕੇ ਸੜਕ ਬਣਾ ਦਿੱਤੀ ਜੋ ਕਿ ਦੂਜੇ ਦਿਨ ਹੀ ਟੁੱਟਣੀ ਸੁਰੂ ਹੋ ਗਈ ਸਥਾਨਕ ਦੁਕਾਨਦਾਰਾਂ ਅਤੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਸੜਕ ਦੇ ਹਲਾਤ ਵਿਖਾਉਦੇ ਹੋਏ ਕਿਹਾ ਕਿ ਮਹਿਕਮੇ ਵੱਲੋ ਕਾਹਲੀ ਵਿੱਚ ਸੜਕਾਂ ਤੋਂ ਮਿੱਟੀ ਵੀ ਹਟਾਈ ਨਹੀਂ ਗਈ ਅਤੇ ਕਈ ਥਾਵਾਂ ਤੋਂ ਅੱਧ ਪਚੱਧ ਪ੍ਰੀਮਿਕਸ ਪਾ ਕੇ ਤੁਰਦੇ ਬਣੇ। ਉਨ੍ਹਾਂ ਕਿਹਾ ਕਿ ਠੇਕੇਦਾਰ ਅਤੇ ਸਰਕਾਰੀ ਨੁਮਾਇੰਦਿਆਂ ਦੀ ਮਿਲੀਭੁਗਤ ਕਾਰਨ ਲੋਕਾਂ ਤੋਂ ਟੈਕਸਾਂ ਰਾਹੀਂ ਵਸੂਲੇ ਪੈਸੇ ਦੀ ਬਰਬਾਦੀ ਹੋ ਰਹੀ ਹੈ।ਉਨ੍ਹਾਂ ਅਜੀਤ ਨਗਰ ਦੇ ਸਾਹਮਣੇ ਸਲਿੱਪ ਸੜਕਾਂ ਤੋਂ ਸੜਕ ਪੁੱਟ ਕੇ ਦਿਖਾਉਦਿਆਂ ਕਿਹਾ ਕਿ ਮਿੱਟੀ ਤੇ ਰੇਤੇ ਵਿੱਚ ਬਣਾਈਆਂ ਇਹ ਸੜਕਾਂ ਕੁੱਝ ਸਮੇਂ ਬਾਅਦ ਹੀ ਟੁੱਟ ਜਾਣਗੀਆਂ। ਆਪ ਆਗੂ ਨਰਿੰਦਰ ਕੌਰ ਭਰਾਜ ਅਤੇ ਸਥਾਨਕ ਵਾਸੀਆ ਵੱਲੋ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆ ਕਿਹਾ ਕਿ ਇਸ ਘਪਲੇਬਾਜ਼ੀ ਦੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਉਨ੍ਹਾ ਇਨ੍ਹਾ ਸੜਕਾਂ ਨੂੰ ਦੁਬਾਰਾ ਤਿਆਰ ਕਰਨ ਦੀ ਮੰਗ ਕੀਤੀ।ਇਸ ਮੌਕੇ ਆਪ ਆਗੂ ਬਲਾਕ ਪ੍ਰਧਾਨ ਹਰਦੀਪ ਤੂਰ, ਬਲਵਿੰਦਰ ਸਿੰਘ ਸੱਗੂ, ਹਰਦੀਪ ਸਿੰਘ ਹੈਪੀ, ਬਲਕਾਰ ਸਿੰਘ, ਮੋਹਨ ਲਾਲ ਘਈ,ਬਲਦੇਵ ਕੁਮਾਰ, ਹਰੀ ਸਿੰਘ ਅਤੇ ਜੋਗਾ ਸਿੰਘ ਹਾਜਰ ਰਹੇ।