ਪੋਜੇਵਾਲ,(ਜਤਿੰਦਰ ਪਾਲ ਸਿੰਘ ਕਲੇਰ): ਪੰਜਾਬ ਨੂੰ ਮੁੜ ਤਰੱਕੀ ਦੀ ਲੀਹਾਂ ਤੇ ਲਿਆtਉਣ ਦੇ ਵਾਸਤੇ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ।ਮੇਰੀ ਸਾਰੇ ਹੀ ਮੁਲਾਜ਼ਮ ਸਾਥੀਆਂ ਨੂੰ ਅਪੀਲ ਹੈ ਕਿ ਚੋਣਾਂ ਦੀ ਡਿਊਟੀ ਕਰ ਕੇ ਉਹ ਮੱਤਦਾਨ ਨਹੀਂ ਸੀ ਕਰ ਸਕੇ। ਉਨ੍ਹਾਂ ਨੂੰ ਨੌੰ ਮਾਰਚ ਤੱਕ ਦਾ ਬੈਲਟ ਪੇਪਰ ਰਾਹੀਂ ਮਤਦਾਨ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਹ ਸਾਰੇ ਮੁਲਾਜ਼ਮ ਵੀਰ ਭੈਣਾਂ ਝਾੜੂ ਦੇ ਚੋਣ ਨਿਸ਼ਾਨ ਤੇ ਮੋਹਰ ਲਗਾ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਲਿਆਓ ਤਾਂ ਜੋ 75 ਸਾਲਾਂ ਦੀ ਜੋ ਰਵਾਇਤੀ ਪਾਰਟੀਆਂ ਨੇ ਖੱਜਲ ਖੁਆਰੀ ਕੀਤੀ ਹੋਈ ਹੈ, ਉਸ ਤੋਂ ਜਨਤਾ ਨੂੰ ਰਾਹਤ ਮਿਲ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਹਲਕਾ ਉਮੀਦਵਾਰ ਬਲਾਚੌਰ ਆਮ ਆਦਮੀ ਪਾਰਟੀ ਨੇ ਕੀਤਾ।