ਸੇਵਾ ਉਹੀ ਬੱਸ ਸਟੇਸ਼ਨ ਹੀ ਬਦਲਿਆ : ਐਡਵੋਕੇਟ ਰਾਜਪਾਲ ਚੌਹਾਨ

ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਆਪਣਾ ਸਿਆਸੀ ਜੀਵਨ ਕਾਂਗਰਸ ਪਾਰਟੀ ਨਾਲ ਸ਼ੁਰੂ ਕਰਨ ਤੋਂ ਬਾਅਦ ਵਿਧਾਨ ਸਭਾ ਹਲਕਾ ਬਲਾਚੌਰ ਦੇ ਸਿਆਸੀ ਪਿੜ ਚ ਆਪਣੇ ਆਪ ਨੂੰ ਵਿਧਾਇਕ ਤਰਾਸ਼ਣ ਲਈ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਐਡਵੋਕੇਟ ਰਾਜਪਾਲ ਚੌਹਾਨ ਵਲੋਂ ਭਾਵੇਂ ਲੰਮਾ ਸਮਾਂ ਪਾਰਟੀ ਚ ਰਹਿਣ ਉਪਰੰਤ ਮੋਹਰਲੀ ਕਤਾਰ ਦੇ ਆਗੂਆਂ ਚ ਵੱਡੀ ਭੂਮਿਕਾ ਨਿਭਾਈ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਦਾ ਬਾਖ਼ੂਬੀ ਮੁੱਲ ਮੋੜਦਿਆਂ ਸਪੋਰਟਸ ਵਿੰਗ ਪੰਜਾਬ ਦੇ ਪ੍ਰਧਾਨਗੀ ਦਾ ਵੱਡਾ ਮਾਣ ਸਤਿਕਾਰ ਵੀ ਬਖ਼ਸ਼ਿਆ ਸੀ। ਜਿਉਂ ਹੀ ਸ਼੍ਰੋਮਣੀ ਅਕਾਲੀ ਦਲ-ਬਸਪਾ ਨਾਲ ਗੱਠਜੋੜ ਵਲੋਂ ਹਲਕੇ ਅੰਦਰ ਬੀਬੀ ਸੁਨੀਤਾ ਚੌਧਰੀ ਨੂੰ ਉਮੀਦਵਾਰ ਵਜੋਂ ਐਲਾਨਿਆ ਤਾਂ ਪਾਰਟੀ ਦੇ ਕਈ ਆਗੂ ਹੁਣ ਆਪਣੇ ਆਪ ਨੂੰ ਜੋ ਪਾਰਟੀ ਅੰਦਰ ਠੱਗਿਆ ਮਹਿਸੂਸ ਕਰ ਰਹੇ ਹਨ। ਉਹ ਹੁਣ ਆਪਣੇ ਸਿਆਸੀ ਚਿਹਰੇ ਨੂੰ ਬੀਜੇਪੀ ਦੇ ਸ਼ੀਸ਼ੇ ਚ ਸੰਵਾਰਨ ਲੱਗੇ ਹਨ।ਭਵਿੱਖ ਨੂੰ ਬੀਜੇਪੀ ਚ ਤਰਾਸ਼ਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ (ਬ) ਸਪੋਰਟਸ ਵਿੰਗ ਦੇ ਪੰਜਾਬ ਪ੍ਰਧਾਨ ਰਹੇ ਐਡਵੋਕੇਟ ਰਾਜਪਾਲ ਚੌਹਾਨ ਵੱਲੋਂ  ਬੀਤੇ ਦਿਨ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਣ ਉਪਰੰਤ ਕੀਤੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਬੀਜੇਪੀ ਦੀ ਚੰਗੀਆਂ ਨੀਤੀਆ ਦੀ ਫਾਈਲ ਬਹੁਤ ਵੱਡੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਜੁਆਇਨ ਕੀਤਾ ਸੀ, ਬੀਜੇਪੀ ਉਨ੍ਹਾਂ ਦੀ ਭਾਈਵਾਲ ਪਾਰਟੀ ਰਹੀ ਹੈ। ਉਸ ਸਮੇਂ ਤੋਂ ਹੀ ਉਹ ਬੀਜੇਪੀ ਤੋਂ ਪ੍ਰਭਾਵ ਚਲੇ ਆ ਰਹੇ ਹਨ। ਜਿਸ ਤੇ ਉਨ੍ਹਾਂ ਦੀ ਸੋਚ ਬੀਜੇਪੀ ਦੀਆਂ ਚੰਗੀਆਂ ਅਤੇ ਲੋਕ ਹਿੱਤ ਉਲੀਕੀਆਂ ਨੀਤੀਆਂ ਉਨ੍ਹਾਂ ਨੂੰ ਪਾਰਟੀ ਚ ਲਿਆਈਆਂ ਹਨ। ਹੁਣ ਉਨ੍ਹਾਂ ਨੂੰ ਸਿਰਫ ਦੋ ਦਿਨ ਚ ਹੀ ਇਹ ਮਹਿਸੂਸ ਹੋ ਚੁੱਕਾ ਹੈ ਕਿ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਬੀਜੇਪੀ ਦੇ ਆਗੂ ਵੱਡੀ ਸੋਚ ਦੇ ਮਾਲਕ ਹਨ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਐਲਾਨ ਹੋਣ ਉਪਰੰਤ ਵੀ ਉਨ੍ਹਾਂ ਨੂੰ ਜਿਹੜਾ ਸਤਿਕਾਰ ਪਾਰਟੀ ਚ ਮਿਲਣਾ ਚਾਹੀਦਾ ਸੀ, ਨਹੀਂ ਮਿਲਿਆ। ਜਿਸਦਾ ਵੱਡਾ ਖਮਿਆਜ਼ਾ ਅਕਾਲੀ ਦਲ ਮਹਿਸੂਸ ਕਰੇਗੀ ਅਤੇ ਵਿਧਾਨ ਸਭਾ ਚੋਣਾਂ ਚ ਹਾਰ ਦਾ ਮੂੰਹ ਵੇਖੇਗੀ। ਕਿਉਂਕਿ ਇਸ ਪਾਰਟੀ ਨਾਲੋਂ ਟੁੱਟ ਕੇ ਕਈ ਆਗੂ ਬੀਜੇਪੀ ਦੀਆਂ ਚੰਗੀਆਂ ਨੀਤੀਆਂ ਕਾਰਨ ਜੁਆਇਨ ਕਰ ਰਹੇ। ਉਨ੍ਹਾਂ ਆਖਿਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਟੀਮ ਵੱਡੀ ਸੋਚ ਦੀ ਮਾਲਕ ਹੈ। ਭਾਜਪਾ ਦੀ ਸੋਚ ਸਭ ਦਾ ਸਾਥ, ਸਭ ਦਾ ਵਿਕਾਸ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਪੰਜਾਬ ਵਿੱਚ ਇੰਡਸਟਰੀ ਲੈ ਕੇ ਆਉਣਾ, ਘਰ-ਘਰ ਰੁਜ਼ਗਾਰ ਪੱਕਾ ਕਰਨਾ ਸਮੇਤ ਹੋਰ ਵੀ ਗਿਣਤੀ ਚ ਬਹੁਤ ਸਾਰੀਆਂ ਸਕੀਮਾਂ ਹਨ, ਜਿਹੜੀਆਂ ਕਿ ਲੋਕਾਂ ਸਾਹਮਣੇ ਕੁਝ ਸਮੇਂ ਬਾਅਦ ਆ ਜਾਣਗੀਆਂ। ਉਹ ਬੀਜੇਪੀ ਪਾਰਟੀ ਚ ਪਰਿਵਾਰ ਵਾਂਗੂੰ ਰਹਿਣਗੇ। ਉਹ ਇਸ ਪਾਰਟੀ ਵਿੱਚ ਅਜੇ ਨਵੇਂ  ਜਿਸ ਲਈ ਉਨ੍ਹਾਂ ਦਾ ਟਿਕਟ ਉੱਪਰ ਹੱਕ ਵੀ ਨਹੀਂ ਬਣਦਾ ਹੈ। ਜਿਸ ਕਿਸੇ ਨੂੰ ਵੀ ਟਿਕਟ ਮਿਲਦੀ ਹੈ, ਉਸ ਦਾ ਉਹ ਪੂਰਾ ਸਾਥ ਦਿੱਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਬੀ ਆਵਾਜ਼ ਟਿਕਟ ਦੀ ਦਾਅਵੇਦਾਰੀ ਉਪਰ ਵੀ ਹੱਕ ਜਤਾਇਆ ਕਿ ਪਾਰਟੀ ਦੀਆਂ ਉਮੀਦਾਂ ਉੱਪਰ ਉਹ ਪੂਰੀ ਤਰ੍ਹਾਂ ਨਾਲ ਖਰਾ ਉਤਰਨਗੇ। 

Previous articleਬਲਾਚੌਰ ਤੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ…
Next articleअब मतदतान होगा 20 फरवरी को, पहले शेड्यूल के मुताबिक 10 मार्च को ही होगी गिनती