ਕਾਠਗੜ੍ਹ,( ਜਤਿੰਦਰ ਕਲੇਰ): ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਜਮਾਨਤ ਇਤਿਹਾਸਕ ਫੈਸਲਾਂ ਜਿਹੜੀ ਕਿ ਅਖੀਰ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਯੂਥ ਅਗੂ ਹਨੀ ਟੌਸਾਂ ਨੇ ਪੱਤਰਕਾਰ ਨਾਲ ਇੱਕ ਵਿਸ਼ੇਸ ਮੁਲਾਕਾਤ ਦੌਰਾਨ ਆਖੈ। ਉਹਨਾਂ ਆਖਿਆ ਕਿ ਸੱਤਧਾਰੀ ਕਾਂਗਰਸ ਵਲੋਂ ਭਾਵੇ ਆਪਣੇ ਰਾਜਭਾਗ ਦੌਰਾਨ ਸ੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਪਾਰਟੀ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ, ਮਾਨਯੋਗ ਅਦਾਲਤ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਿਲੀ ਜਮਾਨਤ ਇੱਕ ਵੱਡਾ ਇਤਿਹਾਸਕ ਫੈਸਲਾਂ ਅਤੇ ਇਸ ਤੋਂ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਮਾਨਯੋਗ ਅਦਾਲਤ ਸਚਾਈ ਨੂੰ ਮੁੱਖ ਰੱਖਦਿਆ ਆਉਣ ਵਾਲੇ ਸਮੇਂ ਵਿੱਚ ਇਸ ਕੇਸ ਤੋਂ ਮਜੀਠੀਆ ਨੂੰ ਬਾਇੱਜ਼ਤ ਬਰੀ ਵੀ ਕਰੇਗੀ। ਉਹਨਾਂ ਆਖਿਆ ਕਿ ਕਾਂਗਰਸ ਸਰਕਾਰ ਵਲੋਂ ਆਪਣੇ ਰਾਜਭਾਗ ਦੌਰਾਨ ਮਚਾਈ ਤਰਥੱਲੀ ਤੋਂ ਹੁਣ ਚੋਣ ਜਾਬਤਾ ਲੱਗਣ ਉਪਰੰਤ ਰਾਹਤ ਮਿਲ ਗਈ ਹੈ ਅਤੇ ਜਲਦੀ ਹੀ ਲੋਕ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਨੂੰ ਬਾਹਰ ਦਾ ਰਸਤਾ ਵਿਖਾ ਕੇ ਸ੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚ ਆਉਣਗੇ। ਇਸ ਮੌਕੇ ਜੋਗਿੰਦਰ ਸਿੰਘ ਅਟਵਾਲ, ਤਰਲੋਚਨ ਸਿੰਘ ਰੱਕੜ, ਅਵਤਾਰ ਸਿੰਘ ਸਾਹਦੜਾ, ਦਲਜੀਤ ਮਾਣੇਵਾਲ, ਸੁਰਜੀਤ ਕੋਹਲੀ, ਬਹਾਦਰ ਸਿੰਘ ਬੱਬੂ ਬੂਥਗੜ੍ਹ ਬੂਥਗੜ, ਗੁਰਦੀਪ ਸਿੰਘ ਬਕਾਪੁਰ, ਗੌਰਵ ਚੌਹਾਨ, ਸਤਨਾਮ ਸਿੰਘ ਸਹੂੰਗੜਾ, ਹਰਦਿਆਲ ਮਾਹੀਪੁਰ, ਜਗਨ ਬੂੰਗੜੀ, ਲਾਲੀ ਚਾਹਲਾਂ,  ਸੰਤੋਖ ਸਿੰਘ ਸਿਵਾਲਿਕ, ਪੰਮੀ ਬਰੇਤਾ, ਰਾਣਾ ਰਣਦੀਪ ਬਲਾਚੌਰ, ਬਲਵਿੰਦਰ ਆਸਰੋ, ਪ੍ਰੇਮ ਸ਼ੰਕਰ ਗੁਪਤਾ, ਬਲਵੀਰ ਸਿੰਘ ਸਰਪੰਚ ਟੌਸਾਂ, ਸਵਰਨ ਸਿੰਘ ਠੇਕੇਦਾਰ ਟੌਸਾਂ ਸਮੇਤ ਹੋਰ ਵੀ ਪਾਰਟੀ ਦੀਆ ਪ੍ਰਮੁੱਖ ਸਖਸੀਅਤਾ ਹਾਜਰ ਸਨ।

Previous articleਮਜੀਠੀਆ ਦੀ ਜਮਾਨਤ ਇਤਿਹਾਸਕ ਫੈਸਲਾ, ਸਚਾਈ ਦੀ ਆਖਿਰ ਹੋਈ ਜਿੱਤ : ਬੀਬੀ ਸੁਨੀਤਾ ਚੌਧਰੀ
Next articleपंजाब के पूर्व विधायक अरविंद खन्ना हुए भाजपा में शामिल