ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਵਧਾਈ ਦਿੰਦੇ ਹੋਏ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਬੀਜੇਪੀ ਆਗੂ ਨੇ ਕਿਹਾ ਕਿ ਸਾਡਾ ਸਮਾਜ ਹਮੇਸ਼ਾ ਮਜਦੂਰਾਂ ਦਾ ਰਿਣੀ ਰਹੇਗਾ ਜਿਹਨਾਂ ਦੀ ਮਿਹਨਤ ਦੀ ਬਦੌਲਤ ਅਸੀਂ ਇਥੇ ਪਹੁੰਚੇ ਹਾ। ਉਹਨਾਂ ਨੇ ਮਜਦੂਰ ਦਿਵਸ ਮੌਕੇ ਪੋਜੇਵਾਲ ਨਜਦੀਕ ਰਸਤੇ ਵਿੱਚ ਕੰਮ ਕਰਦੇ ਮਜਦੂਰਾਂ ਨੂੰ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਵੰਡਕੇ ਦਿਵਸ ਮਨਾਇਆ।ਇਸ ਮੌਕੇ ਅਸ਼ੋਕ ਬਾਠ, ਦੁਰਗੇਸ਼ ਜੰਡੀ ਹਰਅਮਰਿੰਦਰ ਸਿੰਘ ਰਿੰਕੂ ਚਾਦਪੁਰੀ, ਸੁਭਾਸ਼ ਬਾਠ ਹਾਜਰ ਸਨ।