ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਨੇ ਹਲਕੇ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ|ਉਹ ਇਕ-ਇਕ ਕਰਕੇ ਪੂਰੇ ਕੀਤੇ ਤੇ ਉਨ੍ਹਾਂ ਹਲਕੇ ਅੰਦਰ ਕੰਢੀ ਦੇ ਪਹਾੜੀ ਖੇਤਰ ਨਾਲ ਲੱਗਦੇ ਪਿੰਡਾਂ ਅੰਦਰ ਲੋਕਾਂ ਦੀ ਮੁੱਖ ਸਮੱਸਿਆ ਭੱਦੀ ਸਿੰਘਪੁਰ ਮਾਰਗ ‘ਤੇ ਮੀਂਹ ਦੇ ਮੌਸਮ ਵਿਚ ਪਾਣੀ ਦੇ ਨਿਕਾਸੀ ਲਈ ਤੇ ਲੋਕਾਂ ਦੀ ਮੰਗ ਅਨੁਸਾਰ ਜੋ ਪੁਲੀਆ ਬਣਾਉਣ ਦਾ ਕੰਮ ਆਰੰਭ ਕਰਵਾਇਆ ਸੀ|ਉਹ ਹੁਣ ਮੁਕੰਮਲ ਹੋ ਚੁੱਕਾ ਹੈ ਤੇ ਮਾਰਗ ਨਾਲ ਲੱਗਦੇ ਪਿੰਡਾਂ ਤੇ ਮਾਰਗ ਤੋਂ ਲੰਘਣ ਵਾਲੇ ਲੋਕ ਇਨ੍ਹਾਂ ਪੁਲੀਆਂ ਨਾਲ ਮਿਲੀ ਸਹੂਲਤ ਦਾ ਲਾਭ ਉੱਠਾ ਰਹੇ ਹਨ|ਇਹ ਪ੍ਰਗਟਾਵਾ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਗੱਲਬਾਤ ਦੌਰਾਨ ਕੀਤਾ|ਉਨ੍ਹਾਂ ਦੱਸਿਆ ਕਿ ਪਿਛਲੀਆਂ ਚੋਣਾਂ ਦੌਰਾਨ ਭੱਦੀ ਸਿੰਘਪੁਰ 18 ਫੁੱਟੇ ਮੁੱਖ ਮਾਰਗ ‘ਤੇ ਪਿੰਡ ਬੂਥਗੜ੍ਹ, ਮਾਹੀਪੁਰ ਤੇ ਕੁੱਕੜਸੂਹਾ ਕੋਲ ਬਰਸਾਤਾਂ ਦੇ ਦਿਨਾਂ ‘ਚ ਜੰਗਲ ਦਾ ਪਾਣੀ ਆ ਜਾਣ ਕਾਰਣ ਮਾਰਗ ਤੋਂ ਲਾਂਘੇ ਦੀ ਮੁੱਖ ਸਮੱਸਿਆ ਤੇ ਲੋਕਾਂ ਨੂੰ ਪਾਣੀ ਕਰਕੇ ਲੰਬਾ ਸਮਾਂ ਮਾਰਗ ਲੰਘਣ ਲਈ ਇੰਤਜ਼ਾਰ ਕਰਨਾ ਪੈਦਾ ਸੀ|ਪਿਛਲੀਆਂ ਚੋਣਾਂ ‘ਚ ਉਨ੍ਹਾਂ ਕੋਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਇਸ ਮੁੱਖ ਸਮੱਸਿਆ ਬਾਰੇ ਦੱਸਿਆ ਸੀ|ਉਨ੍ਹਾਂ ਨੇ ਲੋਕਾਂ ਨਾਲ ਇਥੇ ਪੁਲੀਆ ਬਣਾ ਕੇ ਹੱਲ ਕਰਵਾਉਣ ਦਾ ਵਾਅਦਾ ਕੀਤਾ ਸੀ|ਕਾਂਗਰਸ ਸਰਕਾਰ ਦੌਰਾਨ ਇਨ੍ਹਾਂ ਪੁੱਲੀਆਂ ਦਾ ਕੰਮ ਆਰੰਭ ਕਰਵਾ ਦਿੱਤਾ ਸੀ|ਅੱਜ ਉਹ ਪੁਲੀਆ ਬਣ ਕੇ ਲੋਕਾਂ ਦੀ ਸਹੂਲਤ ਲਈ ਤਿਆਰ ਹੋ ਚੁੱਕੀਆਂ ਹਨ|ਜਿਸ ਦੇ ਬਣਨ ਨਾਲ ਕੰਢੀ, ਬੀਤ ਤੇ ਦੂਣ ਖੇਤਰ ਤੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਇਸ ਮਾਰਗ ਰਾਹੀ ਲਾਭ ਮਿਲੇਗਾ|

Previous articleਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਖਟਕੜ ਕਲਾਂ ਤੋਂ ਮੁਹਿੰਮ ਸ਼ੁਰੂ
Next articleमेनटरिंग कमेटी की बैठक में जिला कानूनी सेवाएं अथारिटी द्वारा दी जा रही निशुल्क कानूनी सहायता के बारे में किया विचार विमर्श