ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ 3 ਜੁਲਾਈ 2023 ਤੋਂ ਉਰਦੂ ਆਮੋਜ਼ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੋਜ ਅਫ਼ਸਰ  ਡਾ. ਜਸਵੰਤ ਰਾਏ ਨੇ ਦੱਸਿਆ ਕਿ ਉਰਦੂ ਬਹੁਤ ਪਿਆਰੀ ਜ਼ੁਬਾਨ ਹੈ। ਪੰਜਾਬੀ ਭਾਸ਼ਾ ਤੇ ਸਾਹਿਤ  ਬਾਰੇ ਵਿਸਥਾਰ ਨਾਲ ਗਿਆਨ ਹਾਸਲ ਕਰਨ ਲਈ ਉਰਦੂ ਭਾਸ਼ਾ ਸਿੱਖਣੀ ਬਹੁਤ ਜ਼ਰੂਰੀ ਹੈ,ਪੱਛਮੀ ਪੰਜਾਬ ਵਿੱਚ ਸਾਰਾ ਪੰਜਾਬੀ ਸਾਹਿਤ ਇਸੇ ਜ਼ੁਬਾਨ ਵਿੱਚ ਰਚਿਆ ਜਾ ਰਿਹਾ ਹੈ। ਸਗੋਂ ਉੱਥੇ ਵਿਦਿਆਰਥੀਆਂ ਨੂੰ ਗੁਰਮੁਖੀ ਦਾ ਗਿਆਨ ਦਿੱਤਾ ਜਾ ਰਿਹਾ ਹੈ। ਸਾਹਿਤ ਦੇ ਅਦਾਨ-ਪ੍ਰਦਾਨ ਲਈ ਇਨ੍ਹਾਂ ਦੋਹਾਂ ਲਿਪੀਆਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਭਾਸ਼ਾ ਵਿਭਾਗ ਦਫ਼ਤਰ, ਹਸ਼ਿਆਰਪੁਰ ਵਿਖੇ ਉਰਦੂ ਜ਼ੁਬਾਨ ਦੀ ਸਿਖਲਾਈ ਲਈ ਬਹੁਤ ਹੀ ਕਾਬਲ ਪੀ.ਐੱਚ.ਡੀ ਉਰਦੂ ਅਧਿਆਪਕ ਹਨ। ਇਸ ਲਈ ਪੰਜਾਬੀ ਭਾਸ਼ਾ ਦੇ ਸੰਪੂਰਨ ਵਿਕਾਸ ਲਈ ਛੇਤੀ ਤੋਂ ਛੇਤੀ ਉਰਦੂ ਕਲਾਸਾਂ ਨਾਲ ਸਾਂਝ ਪਾਉਣ ਲਈ ਮੋਬਾਇਲ ਨੰਬਰ 99147-48974 ’ਤੇ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦੀ ਅਖ਼ਰੀ ਮਿਤੀ 26.06.2023 ਹੈ। ਇਸ ਮਿਤੀ ਤੋਂ ਪਹਿਲਾਂ  ਉਰਦੂ ਆਮੋਜ਼ ਸਿੱਖਣ ਵਾਲੇ ਵਿਦਿਆਰੀ ਆਪਣਾ ਫਾਰਮ ਭਰ ਕੇ  ਜ਼ਿਲ੍ਹਾ ਭਾਸ਼ਾ ਦਫ਼ਤਰ, ਮਿੰਨੀ ਸਕੱਤਰੇਤ ਹੁਸ਼ਿਆਰਪੁਰ ਕਮਰਾ ਨੰ. 307—308 ਵਿੱਚ ਜਮ੍ਹਾਂ ਕਰਵਾ ਸਕਦੇ ਹਨ।

Previous articleअंडर 19 अंतर जिला क्रि केट होशियारपुर ने जालंधर पर की ऐतिहासिक जीत दर्ज : रमन घई
Next article41 संस्थाओं के 1800 से अधिक वालंटियरों ने लगाए 11 हजार से अधिक पौधे लगाए