ਪੰਜਾਬ ਵਿੱਚ ਆਪ  ਨੂੰ ਮਿਲੇ ਜ਼ਬਰਦਸਤ ਬਹੁਮਤ ਨੇ ਅਕਾਲੀ, ਕਾਂਗਰਸੀਆ ਅਤੇ ਖ਼ਾਸ ਕਰਕੇ ਮੋਦੀ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆ

ਨਵਾਂਸ਼ਹਿਰ,(ਜਤਿੰਦਰ ਪਾਲ ਸਿੰਘ): ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਅਤੇ ਸੀਨੀਅਰ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੀ ਪੰਜਾਬ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ  ਉਤੇ ਕੀਤਾ ਗਿਆ। ਹਮਲਾ ਬੌਖਲਾਹਟ ਦੀ ਨਿਸ਼ਾਨੀ ਹੈ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਪੂਰੀ ਦੁਨੀਆ ਵਿਚ ਵਧ ਰਹੀ ਲੋਕਪ੍ਰੀਅਤਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਰ ਗਿਆ ਹੈ।ਭਾਜਪਾ ਦੀ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਭਾਰਤ ਦੇ ਆਮ ਲੋਕ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ।ਸਤਨਾਮ ਸਿੰਘ ਜਲਵਾਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਜ਼ਬਰਦਸਤ ਬਹੁਮਤ ਨੇ ਅਕਾਲੀ, ਕਾਂਗਰਸੀਆ ਅਤੇ ਖ਼ਾਸ ਕਰਕੇ ਮੋਦੀ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆ ਹਨ। ਭਾਜਪਾ ਦੀ ਮੋਦੀ ਸਰਕਾਰ ਨੂੰ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ਖੁੱਸਣ ਦਾ ਡਰ ਸਤਾਉਣ ਲੱਗ ਪਿਆ ਹੈ।ਪੰਜਾਬ ਦੇ ਲੋਕਾਂ ਨੇ ਮੋਦੀ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ।ਪੰਜਾਬ ਦੇ ਲੋਕਾਂ ਨੂੰ ਇਸੇ ਮੋਦੀ ਹਕੂਮਤ ਨੇ ਲਗਾਤਾਰ ਸਵਾ ਸਾਲ ਜਿਸ ਤਰ੍ਹਾਂ ਦਿੱਲੀ ਦੇ ਬਾਰਡਰਾਂ ਉਤੇ ਖੱਜਰ ਖੁਆਰ ਕਰਕੇ ਕਰੀਬ 700 ਦੇ ਕਰੀਬ ਲੋਕਾਂ ਦੀਆਂ ਜਾਨਾਂ ਲਈਆਂ ਹਨ।ਇਹ ਉਸੇ ਦਾ ਨਤੀਜਾ ਹੈ ਕਿ ਤਿੰਨ ਚਾਰ ਪਾਰਟੀ ਇਕੱਠੀਆਂ ਹੋ ਕੇ ਵੀ ਮੋਦੀ ਹਕੂਮਤ ਨੂੰ ਸ਼ਰਮਨਾਕ ਹਾਰ  ਤੋਂ ਬਚਾ ਨਾ ਸਕੀਆਂ।ਭਾਜਪਾ ਦੇ ਪਾਲਤੂ ਗੁੰਡਿਆਂ ਦੀ ਗੁੰਡਾਗਰਦੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਦਿੱਲੀ ਦੇ ਮੁੱਖ ਮੰਤਰੀ ਦੇ ਘਰ ਜਾਕੇ ਅਗਰ ਇਹ ਭਾਜਪਾ ਵਾਲੇ ਇਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾਚ ਖੇਡ ਸਕਦੇ ਹਨ ਤਾਂ ਆਮ ਲੋਕਾਂ ਨਾਲ ਇਹ ਕਿਹੋ ਜਿਹਾ ਵਤੀਰਾ ਕਰਦੇ ਹੋਣਗੇ।ਉਸਦਾ ਅੰਦਾਜ਼ਾ ਇਸ ਦੇਸ਼ ਦੇ ਲੋਕ ਖੁਦ ਲਗਾ ਸਕਦੇ ਹਨ।ਭਾਜਪਾ ਨੇ ਦਿੱਲੀ ਵਿੱਚ ਹੋਈਆ ਵਿਧਾਨਸਭਾ ਵੋਟਾਂ ਵੇਲੇ ਵੀ ਅਰਵਿੰਦ ਕੇਜਰੀਵਾਲ ਉਤੇ ਅਨੇਕਾਂ ਹਮਲੇ ਕਰਵਾਏ ਸਨ।ਉਨ੍ਹਾਂ ਘਟੀਆ ਕਾਰਨਾਮਿਆਂ ਕਰਕੇ ਹੀ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਕਰਾਰੀ ਹਾਰ ਦਾ ਮਜ਼ਾ ਚਕਾਇਆ ਸੀ ਅਤੇ ਹੁਣ ਭਾਜਪਾ ਦੇ ਵੱਡੇ ਲੀਡਰਾਂ ਘਟੀਆ ਕਿਸਮ ਦੀ ਰਾਜਨੀਤੀ ਉਤੇ ਉਂਤਰ ਆਏ ਹਨ।ਇਹ ਕਾਤਲਾਨਾ ਹਮਲਾ ਹੀ ਹੁਣ ਮੋਦੀ ਹਕੂਮਤ ਦੇ ਅੰਤ ਦੀ ਵਜ੍ਹਾ ਬਣੇਗਾ।ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਵਲੰਟੀਅਰ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ।

Previous articleਵਿਧਾਇਕ ਕਰਮਵੀਰ ਘੁਮੰਣ ਵੱਲੋਂ ਕੰਨਿਆਂ ਸਕੂਲ ਵਿੱਖੇ ਸਟੈਮ ਲੈਬ ਦਾ ਕੀਤਾ ਉਦਘਾਟਨ
Next articleयूपी गॉट टैलेंट में क्रिएशन ग्रुप के सिंगिंग कलाकारों ने मचाया धमाल