ਬਲਾਚੌਰ,(ਜਤਿੰਦਰ ਪਾਲ ਸਿੰਘ): ਭਾਜਪਾ ਵਰਕਰਾਂ ਵਲੋਂ ਮੰਡਲ ਪ੍ਰਧਾਨ ਨੰਦ ਕਿਸ਼ੋਰ ਅਗੁਵਾਈ ਹੇਠ ਅਤੇ ਜ਼ਿਲ੍ਹਾ ਪੂਨਮ ਮਾਣਿਕ ਦੀ ਪ੍ਰਧਾਨਗੀ ਹੇਠ, ਫਿਰੋਜਪੁਰ ਵਿਖੇ ਮਾਨਜੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੀਤੀ ਕੋਤਾਹੀ ਅਤੇ ਭਾਜਪਾ ਕਾਰਯਕਰਤਾਵਾਂ ਨੇ ਜਬਰਦਸਤੀ ਥਾਂ-ਥਾਂ ਰੋਕ ਕੇ ਲਾਠੀਚਾਰਜ ਕਰਨ ਦੇ ਵਿਰੋਧ ਵਿੱਚ ਬਲਾਚੌਰ ਦੇ ਮਾਨਯੋਗ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ ਅਤੇ ਸੂਬਾ ਦੇ ਗ੍ਰਹਿ ਮੰਤਰੀ ਅਤੇ ਡਾਇਰੈਕਟਰ ਜਨਰਲ ਪੁਲਿਸ ਨੂੰ ਬਰਖ਼ਾਸਤ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਨ ਦੀ ਮੰਗ ਕੀਤੀ।ਇੱਸ ਮੌਕੇ ਤੇ ਦਿਨੇਸ਼ ਭਾਰਦਵਾਜ਼ ਐਡਵੋਕੇਟ ਜ਼ਿਲ੍ਹਾ ਵਾਇਸ ਪ੍ਰਧਾਨ ਅਤੇ ਵਕਤਾ ਭਾਜਪਾ, ਹਰਕੇਸ਼ ਸਿੰਘ ਰਾਣਾ ਸੀਨੀਅਰ ਭਾਜਪਾ ਨੇਤਾ, ਨਰਿੰਦਰ ਸੂਦਨ ਜਨਰਲ ਸਕੱਤਰ, ਅਜੇ ਕਟਾਰੀਆ ਜ਼ਿਲ੍ਹਾ ਪ੍ਰਧਾਨ ਭਾਜਪਾ ਯੁਵਾ ਮੋਰਚਾ, ਰਾਹੁਲ ਚੋਧਰੀ ਪ੍ਰਦੇਸ਼ ਯੁਵਾ ਮੋਰਚਾ, ਵਿਜੈ ਭਾਟੀਆ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ ਮੋਰਚਾ, ਹਰਮੇਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਨਵਾਂਸ਼ਹਿਰ, ਅਮਨ ਕੌਸ਼ਲ ਜ਼ਿਲ੍ਹਾ ਜਨਰਲ ਸਕੱਤਰ ਯੁਵਾ ਮੋਰਚਾ, ਐਡਵੋਕੇਟ ਪੁਸ਼ਪ ਕੁਮਾਰ ਰਾਣਾ ਸੀਨੀਅਰ ਆਗੂ, ਸੁਰੇਸ਼ ਚੇਚੀ ਭਾਜਪਾ ਆਗੂ, ਡਾ਼ਰਾਕੇਸ਼ ਕੁਮਾਰ, ਵਰਿੰਦਰ ਰਜਵਾੜਾ, ਸੁਰਿੰਦਰ ਸ਼ਹਿਨਸ਼ਾਹ ਅਤੇ ਭਾਜਪਾ ਨੇਤਾ ਮੌਜੂਦ ਰਹੇ।