ਭਵਾਨੀਗੜ੍ਹ, (ਵਿਜੈ ਗਰਗ): ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਜਾਮ ਲਗਾ ਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਭਾਕਿਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ, ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਹੋਰ ਤਿੱਖਾ ਕਰਨ ਲਈ ਬੰਦ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਮੋਰਚਾ ਕਾਲੇ ਕਾਨੂੰਨ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਤਾੜਨਾ ਕੀਤੀ ਕਿ ਇਹ ਸਾਡੀ ਹੋਂਦ ਦਾ ਮਸਲਾ ਹੈ, ਇਸ ਲਈ ਉਹ ਕਿਸੇ ਵੀ ਕੀਮਤ ਤੇ ਕਾਰਪੋਰੇਟ ਘਰਾਣਿਆਂ ਨੂੰ ਖੇਤਾਂ ਵਿੱਚ ਦਾਖਲ ਨਹੀਂ ਹੋਣ ਦੇਣਗੇ।ਅੱਜ ਭਵਾਨੀਗੜ ਦੇ ਬਲਿਆਲ ਰੋਡ.ਨਾਭਾ ਕੈਚੀਆ ਭਵਾਨੀਗੜ.ਟੋਲ ਪਲਾਜਾ ਚੰਨੋ ਅਤੇ ਟੋਲ ਪਲਾਜਾ ਮਾਝੀ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆ ਨੇ ਸਵੇਰੇ 6 ਵਜੇ ਤੋ ਸ਼ਾਮ ਚਾਰ ਵਜੇ ਤੱਕ ਧਰਨਾ ਜਾਰੀ ਰਹੇਗਾ। ਅੱਜ ਦੇ ਬੰਦ ਨੂੰ ਹਰ ਵਰਗ ਵਲੋ ਭਰਵਾ ਸਮਰਥਨ ਦਿੱਤਾ ਗਿਆ। ਵਪਾਰ ਮੰਡਲ ਭਵਾਨੀਗੜ ਦੇ ਪ੍ਰਧਾਨ ਹਨੀ ਕਾਸਲ ਵਲੋ ਆਪਣੀ ਪੂਰੀ ਟੀਮ ਨਾਲ ਮਿਲ ਕੇ ਧਰਨੇ ਚ ਸ਼ਮੂਲੀਅਤ ਕੀਤੀ ।

Previous article‘लहू देकर अपना तिरंगे की बुलंदी को संवारा है, फरिश्ते हो तुम वतन के सलाम तुम्हें हमारा है’
Next articleफिल्म भवाई रावण लीला पर रोक लगाने के लिए दिया उप मंडलाधिकारीी को ज्ञापन