ਬਲਾਚੌਰ, (ਜਤਿੰਦਰ ਪਾਲ ਸਿੰਘ ਕਲੇਰ): ਪੰਜਾਬ ਦੇ ਹਰਮਨ ਪਿਆਰੇ ਨੇਤਾ ਭਗਵੰਤ ਮਾਨ ਜੀ ਅੱਜ 5 ਫਰਵਰੀ ਦਿਨ ਸ਼ਨੀਵਾਰ ਨੂੰ ਇੱਕ ਵਜੇ ਬਲਾਚੌਰ ਹਲਕੇ ਵਿੱਚ ਮਜਾਰੀ, ਬਲਾਚੌਰ, ਭੱਦੀ ਤੋਂ ਹੁੰਦੇ ਹੋਏ ਕਾਠਗੜ੍ਹ ਤੱਕ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਉਮੀਦਵਾਰ ਆਮ ਆਦਮੀ ਬਲਾਚੌਰ ਨੇ ਵੱਖਰੇ ਵੱਖਰੇ ਪਿੰਡਾਂ ਵਿੱਚ ਭਗਵੰਤ ਮਾਨ ਜੀ ਦੇ ਆਉਣ ਦੇ ਸੁਨੇਹਾ ਲਗਾਉਣ ਲਈ ਪਿੰਡ ਖੋਜਾ ਬੇਟ ਵਿਖੇ ਇੱਕ ਮੀਟਿੰਗ ਵਿੱਚ ਕੀਤਾ। ਉਹਨਾਂ ਕਿਹਾ ਕਿ ਭਗਵੰਤ ਮਾਨ ਹੀ ਅਜੇਹਾ ਨੇਤਾ ਹੈ ਜਿਸਨੇ ਵੱਡੇ ਵੱਡੇ ਹੰਕਾਰੀ ਨੇਤਾਵਾਂ ਨੂੰ ਹੈਲੀਕਾਪਟਰ ਤੋਂ ਥੱਲੇ ਲਾਹ ਕੇ ਪੈਦਲ ਚੁਣਾਬ ਪ੍ਰਚਾਰ ਲਈ ਲਾ ਦਿੱਤਾ। ਬੀਬੀ ਕਟਾਰੀਆ ਨੇ ਕਿਹਾ ਕਿ ਭਗਵੰਤ ਮਾਨ ਦੇ ਬਲਾਚੌਰ ਆਉਣ ਤੇ ਪਿੰਡਾਂ ਵਿੱਚ ਜਨਤਾ ਵਿੱਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਮਾਨ ਸਾਹਿਬ ਨੂੰ ਸੁਣਨ ਲਈ ਬਹੁਤ ਜਿਆਦਾ ਉਤਾਵਲੇ ਹਨ।ਇਸਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਚੰਦਰ ਮੋਹਨ ਜੇਡੀ ਨੇ ਕਿਹਾ ਕਿ ਮਾਨ ਸਾਹਿਬ ਦਾ ਬਲਾਚੌਰ ਵਿੱਚ ਆਉਣਾ ਰਵਾਇਤੀ ਪਾਰਟੀਆਂ ਦੇ ਲਈ ਦੰਦ ਸਿੱਕੜ ਪੈਣ ਦਾ ਕੰਮ ਕਰੇਗਾ। ਇਸ ਮੌਕੇ ਭਾਰੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

Previous articleगौशाला को चारे के लिए सहयोग राशि भेंट कर रोहित अबी ने मनाई शादी की सालगिरह
Next articleਮੰਗੂਪੁਰ ਨੂੰ ਵੱਖ-ਵੱਖ ਪਿੰਡਾਂ ਵਿੱਚੋਂ ਮਿਲ ਰਿਹਾ ਵੱਡਾ ਹੁੰਗਾਰਾ