ਵਿਜੇਇੰਦਰ ਸਿੰਗਲਾ ਦੇ ਬੇਟੇ ਮੋਹਿਤ ਸਿੰਗਲਾ ਨੇ ਦਸ ਲੱਖ ਰੁਪਏ ਦਾ ਦਿੱਤਾ ਚੈੱਕ 

ਭਵਾਨੀਗੜ,(ਵਿਜੈ ਗਰਗ): ਵਿਸ਼ਵਕਰਮਾ ਦਿਵਸ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ  ਇਸ ਮੌਕੇ ਵਿਸ਼ਵਕਰਮਾ ਪੁਰਾਣ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਹਵਨ ਯੱਗ ਕੀਤਾ ਗਿਆ। ਇਸ ਮੋਕੇ ਇਕੱਤਰ ਹੋਈਆਂ ਸੰਗਤਾਂ ਨੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ। ਸਮਾਗਮ ਵਿੱਚ ਵਿਜੇ ਇੰਦਰ ਸਿੰਗਲਾ ਦੇ ਬੇਟੇ ਮੋਹਿਤ ਸਿੰਗਲਾ ਉਚੇਚੇ ਤੌਰ ਤੇ ਪੁੱਜੇ ਉਥੇ ਮੰਦਰ ਦੇ ਚੱਲ ਰਹੇ ਵਿਕਾਸ ਕਾਰਜਾਂ ਵਿਚ ਯੋਗਦਾਨ ਪਾਉਂਦਿਆਂ ਦਸ ਲੱਖ ਰੁਪਏ ਦਾ ਚੈੱਕ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ ਸੌਂਪਿਆ। ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੱਗੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਿੰਨੀ ਕੱਦ ਜਗਤਾਰ ਨਮਾਦਾ ਰਣਜੀਤ ਸਿੰਘ ਤੂਰ ਪ੍ਰਦੀਪ ਕੁਮਾਰ ਕਦ  ਵਿੱਦਿਆ ਦੇਵੀ ਸੁਖਜਿੰਦਰ ਸਿੰਘ ਬਿੱਟੂ ਤੂਰ ਫਕੀਰ ਚੰਦ ਸਿੰਗਲਾ ਗੁਰਪ੍ਰੀਤ ਕੰਧੋਲਾ ਭਗਵੰਤ ਸਿੰਘ ਸੇਖੋਂ ਕ੍ਰਿਸ਼ਨ ਚੰਦ ਖੁਸ਼ਵੰਤ ਸਿੰਘ ਸੁਰਜੀਤ ਸਿੰਘ ਮੱਟਰਾਂ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਵਿਸ਼ਵਕਰਮਾ ਮੰਦਰ ਸੋਸਾਇਟੀ ਦੇ ਚੇਅਰਮੈਨ ਸਤਵੰਤ ਸਿੰਘ ਖਰੇ, ਪ੍ਰਧਾਨ ਗੁਰਵਿੰਦਰ ਸਿੰਘ ਸੱਗੂ, ਦਰਸਨ ਸਿੰਘ ਦੀਵਾ, ਗੁਰਮੀਤ ਪਨੇਸਰ, ਸਤਨਾਮ ਲੋਟੇ, ਹੈਪੀ ਨੂਰਪੁਰੀਆ, ਗੁਰਚਰਨ ਸਿੰਘ, ਸਾਬਕਾ ਇੰਸਪੈਕਟਰ ਬਲਵਿੰਦਰ ਸਿੰਘ ਸੱਗੂ, ਗੁਰਮੀਤ ਸਿੰਘ, ਨਰਿੰਦਰ ਸਿੰਘ, ਉਸਾਹਨ, ਜਸਵਿੰਦਰ ਸਿੰਘ ਜੱਜ, ਜਗਦੀਪ ਸਿੰਘ ਦੇਵਾ ਤੋ ਇਲਾਵਾ ਸਟੇਜ ਦਾ ਸੰਚਾਲਨ ਮਹਿੰਦਰ ਸਿੰਘ ਮੁੱਧੜ ਵੱਲੋਂ ਕੀਤਾ ਗਿਆ ।             

Previous articleचरणजीत चन्नी होंगे पंजाब के मुख्यमंत्री
Next articleहथियारों के बल पर होशियारपुर में आढ़ती का किया अपहरण