ਬੱਚਿਆਂ ਦੀ ਪ੍ਰਤਿਭਾ ਨਿਖਾਰਨ ਲਈਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਬਣੇਗੀ ਧੁਰਾ : ਕੋਮਲ ਮਿੱਤਲ

ਡਿਜੀਟਲ ਲਾਇਬ੍ਰੇਰੀ ਪੰਜ ਰੋਜ਼ਾਕ੍ਰਿਏਟਿਵ ਰਾਈਟਿੰਗ ਵਰਕਸ਼ਾਪਸਮਾਪਤ

ਡਿਪਟੀ ਕਮਿਸ਼ਨਰ ਨੇ ਭਾਗੀਦਾਰਾਂ ਦਾ ਸਰਟੀਫਿਕੇਟਾਂ ਨਾਲ ਕੀਤਾ ਸਨਮਾਨ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਇਕ ਲਰਨਿੰਗ ਸੈਂਟਰ ਦੇ ਤੌਰ ’ਤੇ ਉਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਲਈ ਲਾਇਬ੍ਰੇਰੀ ਇਕ ਧੁਰਾ ਬਣੇਗੀ ਅਤੇ ਇਥੇ ਕ੍ਰਿਏਟਿਵ ਤੇ ਇਨੋਵੇਟਿਵ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾਣਗੀਆਂ। ਉਹ ਅੱਜ ਲਾਇਬ੍ਰੇਰੀ ਵਿਚ ਜ਼ਿਲ੍ਹਾ ਲਿਟਰੇਰੀ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਈ ਗਈ 5 ਰੋਜ਼ਾ ‘ਕ੍ਰਿਏਟਿਵ ਰਾਈਟਿੰਗ ਵਰਕਸ਼ਾਪ’ ਦੇ ਸਮਾਪਤੀ ਸਮਾਰੋਹ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਨਾਮਵਰ ਲੇਖਕ ਅਤੇ ਜ਼ਿਲ੍ਹਾ ਲਿਟਰੇਰੀ ਸੋਸਾਇਟੀ ਦੇ ਚੀਫ ਪੈਟਰਨ ਖੁਸ਼ਵੰਤ ਸਿੰਘ, ਪ੍ਰਧਾਨ ਸਨਾ ਕੇ. ਗੁਪਤਾ, ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ, ਸਕੱਤਰ ਰੈੱਡ ਕ੍ਰਾਸ ਮੰਗੇਸ਼ ਸੂਦ ਅਤੇ ਕੈਰੀਅਰ ਕਾਊਂਸਲਰ ਅਦਿਤਿਆ ਰਾਣਾ ਵੀ ਮੌਜੂਦ ਸਨ।ਇਸ ਦੌਰਾਨ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਅਤੇ ਉਨ੍ਹਾਂ ਦੀ ਫੀਡ ਬੈਕ ਵੀ ਲਈ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਆਪਣੀ ਤਰ੍ਹਾਂ ਦੀ ਪਹਿਲੀ ਇਸ 5 ਰੋਜ਼ਾ ‘ਕ੍ਰਿਏਟਿਵ ਰਾਈਟਿੰਗ ਵਰਕਸ਼ਾਪ’ ਵਿਚ ਰੋਜ਼ਾਨਾ ਦੋ ਘੰਟੇ ਦੀ ਕਲਾਸ ਲਗਾਈ ਗਈ, ਜਿਸ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਰਾਈਟਿੰਗ ਸਕਿੱਲ ਨੂੰ ਨਿਖਾਰਿਆ ਗਿਆ। ਉਨ੍ਹਾਂ ਦੱਸਿਆ ਕਿ ਆਯੋਜਨ ਦੇ ਪਹਿਲੇ ਦਿਨ ਕ੍ਰਿਏਟਿਵ ਰਾਈਟਿੰਗ ਨਾਲ ਜਾਣੂ ਕਰਵਾਇਆ ਗਿਆ। ਇਸੇ ਤਰ੍ਹਾਂ ਦੂਜੇ ਦਿਨ ਕ੍ਰਾਫਟਿੰਗ ਕੰਪੈਲਿੰਗ ਕਰੈਕਟਰਸ ਤੇ ਸੈਟਿੰਗਜ ਦੀ ਵਿਧੀ ਤਿਆਰ ਕਰਨਾ, ਤੀਜੇ ਦਿਨ ਕਥਾ ਸਰੰਚਨਾ ਅਤੇ ਕਹਾਣੀ ਕਹਿਣ ਦੀ ਤਕਨੀਕ, ਚੌਥੇ ਦਿਨ ਵੱਖ-ਵੱਖ ਲੇਖਨ ਸ਼ੈਲੀਆਂ ਅਤੇ ਸ਼ੈਲੀਆਂ ਦੀ ਖੋਜ ਕਰਨਾ ਅਤੇ ਪੰਜਵੇਂ ਦਿਨ ਸੰਪਾਦਨ ਅਤੇ ਪ੍ਰਤੀਕ੍ਰਿਆ ਦਾ ਸੈਸ਼ਨ ਹੋਇਆ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 34 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਕੋਮਲ ਮਿੱਤਲ ਨੇ ਦੱਸਿਆ ਕਿ 21 ਜੁਲਾਈ ਨੂੰ ਅਸ਼ੋਕਾ ਯੂਨੀਵਰਸਿਟੀ ਸੋਨੀਪਤ ਵਲੋਂ ਡਿਜੀਟਲ ਲਾਇਬ੍ਰੇਰੀ ਵਿਖੇ ਵਿਸ਼ੇਸ਼ ਤੌਰ ’ਤੇ ਕੈਰੀਅਰ ਕਾਊਂਸਲਿੰਗ ਸੈਮੀਨਾਰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਥੇ  ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਵੀ ਕਰਵਾਈ ਜਾਵੇਗੀ।

Previous articleਖੇਤੀ ਦੀ ਪ੍ਰਫੁੱਲਿਤਾ ਅਤੇ ਕਿਸਾਨਾਂ ਦੀ ਖੁਸ਼ਹਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਗੁਰਮੀਤ ਸਿੰਘ ਖੁੱਡੀਆਂ
Next articleसर्वांगीण विकास लहर के तहत शहरों और गांवों में हो रहे हैं काम : ब्रम् शंकर जिम्पा