ਬੁੱਧ ਵਿਹਾਰ ਵਿਕਾਸ ਕਮੇਟੀ ਮੈਂਬਰ ਡਾ. ਗੁਰਚਰਨ ਸਿੰਘ ਸਵਰਗਵਾਸ
ਢੋਸੀਵਾਲ ਤੇ ਹੋਰਨਾਂ ਵੱਲੋਂ ਦੁੱਖ ਪ੍ਰਗਟ
ਸ੍ਰੀ ਮੁਕਤਸਰ ਸਾਹਿਬ, : ਸਥਾਨਕ ਬੁੱਧ ਵਿਹਾਰ ਨਿਵਾਸੀ ਅਤੇ ਬੁੱਧ ਵਿਹਾਰ ਵਿਕਾਸ ਕਮੇਟੀ ਦੇ ਸੀਨੀਅਰ ਮੈਂਬਰ ਡਾ. ਗੁਰਚਰਨ ਸਿੰਘ ਸੰਧੂ (53) ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹ ਆਪਣੇ ਪਿਛੇ ਪਤਨੀ ਸੁਖਵਿੰਦਰ ਕੌਰ ਸੰਧੂ, ਪੁੱਤਰ ਰੋਬਿਨਪ੍ਰੀਤ ਸਿੰਘ ਸੰਧੂ ਅਤੇ ਨੂੰਹ ਰਾਣੀ ਮਨਪ੍ਰੀਤ ਕੌਰ ਸੰਧੂ ਛੱਡ ਗਏ ਹਨ। ਕਰੀਬ 53 ਕੁ ਸਾਲ ਪਹਿਲਾਂ ਪਿਤਾ ਜੀਤ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੀ ਕੁਖੋਂ ਜਨਮ ਲੈਣ ਵਾਲੇ ਸਵ. ਗੁਰਚਰਨ ਸਿੰਘ ਸੰਧੂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿਚ ਬਤੌਰ ਡਿਪਟੀ ਮਾਸ ਮੀਡੀਆ ਅਫਸਰ ਤਾਇਨਾਤ ਸਨ। ਆਪਣੇ ਦੋ ਭਰਾ ਬਾਜ ਸਿੰਘ ਅਤੇ ਕਸ਼ਮੀਰ ਸਿੰਘ ਤੋਂ ਛੋਟੇ ਅਤੇ ਦੋ ਛੋਟੀਆਂ ਭੈਣਾਂ ਦਾ ਵੀਰ ਡਾ. ਗੁਰਚਰਨ ਸਿੰਘ ਸ਼ੁਰੂ ਤੋਂ ਹੀ ਵਧੀਆ ਖਿਡਾਰੀ ਰਿਹਾ ਹੈ ਅਤੇ ਕਈ ਸਾਲ ਸਪੋਰਟਸ ਕਲੱਬ ਰੁਪਾਣਾ ਦਾ ਪ੍ਰਧਾਨ ਵੀ ਰਿਹਾ ਹੈ। ਡਾ. ਗੁਰਚਰਨ ਸਿੰਘ ਸੰਧੂ ਦੀ ਬੇਵਕਤੀ ਮੌਤ ’ਤੇ ਬੁੱਧ ਵਿਹਾਰ ਵਿਕਾਸ ਕਮੇਟੀ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਸਮੇਤ ਇੰਜ. ਅਸ਼ੋਕ ਕੁਮਾਰ ਭਾਰਤੀ, ਸੁਨੀਲ ਜੱਗਾ, ਅਨਿਲ ਅਨੇਜਾ, ਸੁਰਿੰਦਰ ਸਿੰਘ, ਪ੍ਰੌ. ਰਾਜਵਿੰਦਰ ਗਿੱਲ, ਭਾਰਤ ਭੂਸ਼ਣ ਸਿੰਗਲਾ, ਜਗਦੀਸ਼ ਧਵਾਲ, ਸੰਦੀਪ ਸਿੰਘ, ਸੁਰੇਸ਼ ਬਾਂਸਲ, ਸਵ. ਐਡਵੋਕੇਟ ਗੁਰਿੰਦਰ ਸਿੰਘ ਭੰਡਾਰੀ ਦੇ ਸਮੁੱਚੇ ਪਰਿਵਾਰ, ਸੁਮੀਤ ਸਲੂਜਾ, ਰਮਨ ਕੁਮਾਰ, ਕੁਲਦੀਪ ਪੁਰੀ, ਇੰਸ. ਗੁਰਮੇਲ ਸਿੰਘ ਬਰਾੜ, ਹਰਦੀਪ ਸਿੰਘ ਸਦਿਉੜਾ, ਅਸ਼ੋਕ ਕੁਮਾਰ ਰਾਜੋਰੀਆ, ਮਦਨ ਲਾਲ, ਵਰੁਣ ਲਾਡੀ ਅਤੇ ਮੋਹਨ ਲਾਲ ਛਾਬੜਾ ਆਦਿ ਸਮੇਤ ਸਮੂਹ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ. ਡਾ. ਗੁਰਚਰਨ ਸਿੰਘ ਸੰਧੂ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 02 ਜੁਲਾਈ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਰੁਪਾਣਾ ਦੇ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਪਵੇਗਾ।