ਗੜ੍ਹਸ਼ੰਕਰ,(ਜਤਿੰਦਰ ਪਾਲ ਸਿੰਘ): ਮੈਂ ਹਮੇਸ਼ਾ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲਿਜਾਉਣ ਲਈ ਤੱਤਪਰ ਰਹਿੰਦੀ ਹਾਂ। ਉਪਰੋਕਤ ਸ਼ਬਦ ਸਾਡੇ ਪੱਤਰਕਾਰ ਨਾਲ ਸਾਝੇ ਕਰਦਿਆਂ ਬੀਜੇਪੀ ਦੀ ਆਗੂ ਮੈਡਮ ਨਮਿਸਾ ਮਹਿਤਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਸਹੀ ਦਿਸ਼ਾ ਵੱਲ ਰੱਖਣ ਲਈ ਖੇਡਾਂ ਵੱਲ ਉਤਸਾਹਿਤ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਪਿੰਡ ਪਿਪਲੀਵਾਲ ਦੇ ਨੌਜਵਾਨ ਖਿਡਾਰੀਆਂ ਦੇ ਨਾਲ ਛੋਟੇ-ਛੋਟੇ ਬੱਚਿਆਂ ਨੂੰ ਵਾਲੀਵਾਲ ਦੀਆਂ ਕਿੱਟਾਂ ਇਸ ਕਰਕੇ ਦਿੱਤੀਆਂ ਹਨ।ਤਾਂ ਕਿ ਉਹ ਸ਼ੁਰੂ ਤੋ ਹੀ ਆਪਣੇ ਤੋ ਵਡਿਆ ਨੂੰ ਦੇਖ ਕੇ ਖੇਡਾਂ ਵਿੱਚ ਹਿੱਸਾ ਲੈਦੇ ਰਹਿਣ।ਮੇਰੀ ਮਨ ਦੀ ਤਮੰਨਾ ਹੈ ਕਿ ਮੇਰੇ ਗੜ੍ਹਸ਼ੰਕਰ ਦਾ ਹਰ ਨੌਜਵਾਨ ਮਾੜੀਆਂ ਕੁਰੀਤੀਆਂ ਤੋਂ ਦੂਰ ਰਹੇ।ਜਿਸ ਲਈ ਮੈਂ ਲੋਕਾਂ ਦੀ ਸਹਾਇਤਾ ਨਾਲ ਉਪਰਾਲਾ ਕਰਦੀ ਰਹਿੰਦੀ ਹਾਂ।ਉਹਨਾਂ ਸਮੂਹ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣ ਅਤੇ ਮੁਕਾਮ ਹਾਸਲ ਕਰਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪੇ੍ਰਿਤ ਕੀਤਾ।ਇਸ ਮੌਕੇ ਪਿੰਡ ਵਾਸੀਆਂ ਨੇ ਮੈਡਮ ਨਮਿਸਾ ਮਹਿਤਾ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।ਇਸ ਮੌਕੇ ਬਿੰਦੂ ਭੂੰਬਲਾ, ਪਿੰਕਾ ਭੂੰਬਲਾ, ਭਜਨ ਲਾਲ ਜਿੰਦਲ, ਜੀਤ ਰਾਮ, ਦਰਸ਼ਨ ਲਾਲ, ਅਸ਼ੋਕ ਕਟਾਰੀਆ, ਅਸ਼ੋਕ ਜਿੰਦਲ ਤੋ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ।