ਬਲਾਚੌਰ/ਕਾਠਗੜ੍ਹ,(ਜਤਿੰਦਰਪਾਲ ਸਿੰਘ ਕਲੇਰ): ਹਲਕੇ  ਵਿਚ ਬਿਹਤਰੀਨ ਸੇਵਾਵਾਂ ਦੇਣ ਬਦਲੇ ਕਾਠਗਡ਼੍ਹ ਦੀ ਪੰਚਾਇਤ ਅਤੇ ਪਤਵੰਤਿਆਂ ਵੱਲੋਂ ਥਾਣਾ ਮੁਖੀ ਨੂੰ ਵਿਸ਼ੇਸ਼ ਤੌਰ ‘ਤੇ  ਯਾਦਗਾਰੀ ਚਿੰਨ੍ਹ ਦੇ ਕੇ  ਸਨਮਾਨਿਤ ਕੀਤਾ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਨਾਮ ਸਿੰਘ ਚਾਹਲ, ਸਾਬਕਾ ਸਰਪੰਚ ਜੋਗਿੰਦਰਪਾਲ ਦੱਤ ਤੇ ਸੁਭਾਸ਼ ਆਨੰਦ ਅਤੇ ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ ਨੇ ਦੱਸਿਆ ਕਿ 28-07-2020 ਤੋਂ  ਚਾਰਜ ਸੰਭਾਲਣ ਉਪਰੰਤ  ਇੰਸਪੈਕਟਰ ਭਰਤ ਮਸੀਹ ਲੱਧੜ ਨੇ ਆਪਣੇ ਲਗਪਗ ਪੌਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਹਲਕੇ ਵਿਚ ਅਜਿਹੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਹਨ ਕਿ ਅੱਜ ਪੂਰਾ ਹਲਕਾ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਨੇ ਹਮੇਸ਼ਾਂ ਸਭ ਨਾਲ ਮਿਲਵਰਤਨ ਤੇ ਸੁਹਿਰਦਤਾ  ਵਾਲਾ ਰਵੱਈਆ ਰੱਖਦੇ ਹੋਏ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਫਰਜ਼ ਨਿਭਾਏ ਹਨ।ਜਿਸ ਕਾਰਨ ਉਹ ਅੱਜ ਹਲਕੇ ਵਿੱਚ ਆਪਣੀ ਚੰਗੀ ਛਾਪ ਛੱਡ ਕੇ ਜਾ ਰਹੇ ਹਨ। ਪਤਵੰਤਿਆਂ ਨੇ ਕਿਹਾ ਕਿ ਥਾਣਾ ਕਾਠਗਡ਼੍ਹ ‘ਚ ਕਈ ਅਫ਼ਸਰ ਆਏ ਤੇ ਚਲੇ ਗਏ ਲੇਕਿਨ ਜਿਸ ਤਰ੍ਹਾਂ ਦੀ ਡੀਲਿੰਗ ਭਰਤ ਮਸੀਹ ਲੱਧਡ਼ ਦੀ ਰਹੀ ਹੈ ਉਹ ਇੱਕ ਮਿਸਾਲ ਹੈ। ਉਨ੍ਹਾਂ ਦੀਆਂ ਚੰਗੀਆਂ  ਸੇਵਾਵਾਂ ਕਰਕੇ ਹੀ ਕਸਬੇ ਦੀ ਪੰਚਾਇਤ, ਪਤਵੰਤਿਆਂ ਤੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਹਾਰ ਪਹਿਨਾਉਂਦੇ ਹੋਏ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਯਾਦ ਰਹੇ ਕਿ ਭਰਤ ਮਸੀਹ ਲੱਧੜ ਦੀ ਬਦਲੀ ਹੋ ਚੁੱਕੀ।ਉਨ੍ਹਾਂ ਦੀਆਂ ਚੰਗੀਆਂ  ਸੇਵਾਵਾਂ ਕਰਕੇ ਹੀ ਕਸਬੇ ਦੀ ਪੰਚਾਇਤ, ਪਤਵੰਤਿਆਂ ਤੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਹਾਰ ਪਹਿਨਾਉਂਦੇ ਹੋਏ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਯਾਦ ਰਹੇ ਕਿ ਭਰਤ ਮਸੀਹ ਲੱਧੜ ਦੀ ਬਦਲੀ ਹੋ ਚੁੱਕੀ ਹੈ ਤੇ ਉਹ  ਡੀ ਐੱਸ ਪੀ ਪ੍ਰਮੋਟ ਹੋ ਕੇ ਗਏ ਹਨ।ਇਸ ਦੌਰਾਨ ਐਸਐਚਓ ਭਰਤ ਮਸੀਹ ਲੱਧੜ ਵੱਲੋਂ ਹਲਕਾ ਵਾਸੀਆਂ ਵੱਲੋਂ ਦਿੱਤੇ ਗਏ ਪੂਰਨ ਸਹਿਯੋਗ ਲਈ ਧੰਨਵਾਦ ਕੀਤਾ ਗਿਆ।ਇਸ ਮੌਕੇ ਸਾਈਂ ਕਾਲੇ ਸ਼ਾਹ ਨੰਬਰਦਾਰ ਅਵਤਾਰ ਸਿੰਘ, ਮਾ.ਪ੍ਰੇਮ ਪ੍ਰਕਾਸ਼, ਬੌਬੀ ਆਨੰਦ, ਮਾ.ਗ੍ਰੇ ਸਟਾਰ, ਆਰਕੇ ਸਵੀਟਸ, ਹਰਦਿਆਲ ਚੰਦ, ਨਰਿੰਦਰ ਕੁਮਾਰ, ਸਾਜਨ ਟੇਲਰ, ਧਰਮਿੰਦਰ ਕੁਮਾਰ ਹੈਪੀ ਆਦਿ ਦੁਕਾਨਦਾਰ ਹਾਜ਼ਰ ਸਨ। 

Previous articleਤੂੜੀ ਨਾਲ ਭਰੀ ਉਵਰਲੋਡ ਟਰਾਲੀ ਪੇਪਰ ਮਿੱਲ ਨੂੰ ਜਾਂਦੀ ਬਡੇਸਰੋਂ ਪਲਟੀ
Next articleपंजाब में कानून व्यवस्था कायम करने के लिए पुलिस को खुले हाथ दे मान सरकार : चन्द्रकान्त चड्ढा