ਹੁਸ਼ਿਆਰਪੁਰ:  ਬੱਚਿਆਂ ਦੀ ਘਰੇਲੂ ਦੇਖਭਾਲ, ਬੱਚਿਆਂ ਦਾ ਮੁੱਢਲਾ ਵਿਕਾਸ, ਜਲ ਸ਼ੁੱਧੀ ਅਤੇ ਸਿਹਤ ਸਫਾਈ (ਵਾਟਰ ਸੈਨੀਟੇਸ਼ਨ ਐਂਡ ਹਾਈਜਿਨ), ਪੋਸ਼ਣ ਅਤੇ ਬੱਚਿਆਂ ਦੀ ਸਿਹਤ ਨਾਲ ਸੰਬਧਿਤ ਹੋਰ ਵਿਸ਼ਿਆਂ ਨੂੰ ਲੈ ਕੇ ਅੱਜ ਸਿਵਲ ਸਰਜਨ ਡਾ.ਰਣਜੀਤ ਸਿੰਘ ਘੋਤੜਾ ਦੀ ਪ੍ਰਧਾਨਗੀ ਹੇਠ ਪੰਜ ਦਿਨਾਂ ਆਸ਼ਾ ਵਰਕਰ +ਦੋ ਦਿਨਾਂ ਜੁਆਂਇੰਟ ਆਸ਼ਾ ਵਰਕਰ ਅਤੇ ਏ.ਐਨ.ਐਮ ਦੀ •ਭੈਛ ਦੀ ਸਿਖਲਾਈ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਆਹੀਰ, ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਜਿਲਾ ਪ੍ਰੋਗਰਾਮ ਮੈਨੇਜਰ ਮੁੰਮਦ ਆਸੀਫ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ। ਸਿਵਲ ਸਰਜਨ ਡਾ.ਰਣਜੀਤ ਸਿੰਘ ਘੋਤੜਾ ਨੇ ਕਿਹਾ ਆਸ਼ਾ ਵਰਕਰਾਂ ਦਾ ਆਮ ਲੋਕਾਂ ਦੀ ਸਿਹਤ ਦਾ ਮਿਆਦ ਉੱਪਰ ਚੱੁਕਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਹ ਸਿਹਤ ਵਿਭਾਗ ਵਿੱਚ ਇੱਕ ਮਜ਼ਬੂਤ ਥੰਮ ਵਜੋਂ ਕੰਮ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਬੱਚਿਆਂ ਲਈ ਜੀਵਨ ਦੇ ਪਹਿਲੇ ਛੇ ਹਫਤੇ ਬੱਚੇ ਲਈ ਬਹੁਤ ਹੀ ਨਾਜ਼ੁਕ ਹੰੁਦੇ ਹਨ ਇਸ ਲਈ ਮਾਂ ਅਤੇ ਬੱਚੇ ਦੀ ਪੂਰੀ ਦੇਖਭਾਲ ਯਕੀਨੀ ਬਣਾਉਣ ਲਈ ਆਸ਼ਾ ਦੇ ਦੌਰੇ ਬਹੁਤ ਮਹੱਤਵਪੂਰਨ ਹੰੂਦੇ ਹਨ। ਸਿਖਲਾਈ ਸਬੰਧੀ ਉਨਾਂ ਦੱਸਿਆ ਕਿ ਪਹਿਲਾ ਆਸ਼ਾ ਵਰਕਰ ਨੰਵ-ਜੰਮੇ ਬੱਚੇ ਦੇ ਜਨਮ ਤੋਂ ਤੀਜੇ,7ਵੇਂ, 14ਵੇਂ, 21ਵੇਂ, 28ਵੇਂ ਅਤੇ 42ਵੇਂ ਦਿਨਾਂ ਤੱਕ ਬੱਚੇ ਦੇ ਘਰ ਦਾ 6 ਜਾਂ 7 ਵਾਰ ਦੌਰਾ ਕਰਦੀ ਸੀ ਪਰ ਹੁਣ ਬਾਲਾਂ ਦੀ ਘਰ ਆਧਾਰਤ ਦੇਖਭਾਲ ਪ੍ਰੋਗਰਾਮ ਤਹਿਤ ਉਹ ਤੀਜੇ, 6ਵੇਂ, 9ਵੇਂ, 12ਵੇਂ ਅਤੇ 15ਵੇਂ ਮਹੀਨੇ ਤੱਕ ਭਾਵ 12 ਵਾਰ ਬੱਚੇ ਦੇ ਘਰ ਦਾ ਦੌਰਾ ਕਰਨਗੀਆਂ। ਇਸ ਮੌਕੇ ਜਿਲਾ• ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਆਹੀਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਦੀ ਮੌਤਾਂ ਅਤੇ ਬੀਮਾਰੀਆਂ ਨੂੰ ਘਟਾਉਣਾ, ਨਿੱਕੇ ਬੱਚਿਆਂ ਦੀ ਪੋਸ਼ਣ ਸਥਿਤੀ ਨੂੰ ਸੁਧਾਰਨਾ ਅਤੇ ਵਾਜ਼ਬ ਵਾਧੇ ਤੇ ਆਰੰਭਕ ਬਾਲ ਵਿਕਾਸ ਨੂੰ ਯਕੀਨੀ ਬਣਾਉਣਾ, ਪਹਿਲੇ 6 ਮਹੀਨੇ ਲਈ ਕੇਵਲ ਮਾਂ ਦਾ ਦੱੁਧ ਪਿਲਾਉਣ ਲਈ ਉਤਸ਼ਾਹਤ ਕਰਨਾ ਅਤੇ ਬੱਚਿਆਂ ਨੂੰ ਹੁੰਦੀਆਂ ਆਮ ਬੀਮਾਰੀਆਂ ਦੀ ਰੋਕਥਾਮ ਬਾਰੇ ਜਾਗੂਕਰ ਕਰਨਾ ਅਤੇ ਬੀਮਾਰ ਬੱਚਿਆਂ ਦੀ ਹਾਲਤ ਖਰਾਬ ਹੋਣ ਤੇ ੋਸਹਤ ਕੇਂਦਰਾ ਵਿੱਚ ਰੈਫਰ ਕਰਨਾ ਹੈ।

Previous articleविधायक अरोड़ा ने भगवान परशुराम चौक के लिए श्री ब्राह्मण सभा प्रगति को दिया 5 लाख का चैक
Next articleआदर्श व्यापार मंडल की प्रादेशिक हुई बैठक