ਚਾਦਰ ਦੀ ਰਸਮ ਤੇ ਕਿਸਾਨ ਆਗੂਆਂ ਲਵਾਈ ਹਾਜਰੀ

ਭਵਾਨੀਗੜ,(ਵਿਜੈ ਗਰਗ): ਹਰ ਸਾਲ ਦੀ ਤਰਾਂ ਇਸ ਸਾਲ ਵੀ ਬੀਤੀ ਰਾਤ ਪੀਰ ਸਯੀਅਦ ਖਾਨਗਾਹ ਬਾਬਾ ਪੀਰ ਭਵਾਨੀਗੜ ਵਿਖੇ ਸਲਾਨਾ ਓੁਰਸ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਹਰ ਧਰਮਾਂ ਦੇ ਲੋਕਾਂ ਵਲੋ ਬੜੀ ਸ਼ਰਧਾ ਨਾਲ ਹਾਜਰੀਆ ਭਰੀਆਂ ਗਈਆਂ । ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਪੀਰ ਦੇ ਗੱਦੀ ਨਸ਼ੀਨ ਬਾਬਾ ਭੋਲਾ ਖਾਨ ਨੇ ਦੱਸਿਆ ਕਿ ਸ਼ਾਮ ਸੱਤ ਵਜੇ ਦੇ ਕਰੀਬ ਚਾਦਰ ਦੀ ਰਸਮ ਭਵਾਨੀਗੜ ਦੇ ਓੁਦਯੋਗਪਤੀ ਵਰਿੰਦਰ ਮਿੱਤਲ ਅਤੇ ਕਿਸਾਨ ਯੂਨੀਅਨ ਏਕਤਾ ਓੁਗਰਾਹਾ ਦੇ ਆਗੂਆਂ ਵਲੋ ਨਿਭਾਈ ਗਈ ।

ਰਾਤ ਦਸ ਵਜੇ ਤੱਕ ਪੰਜਾਬ ਦੇ ਮਸ਼ਹੂਰ ਕਵਾਲਾ ਨੇ ਆਪਣੇ ਫਨ ਦਾ ਮੁਜਾਹਿਰਾ ਕੀਤਾ। ਵੱਡੇ ਪੱਧਰ ਤੇ ਸ਼ਹਿਰ ਨਿਵਾਸੀਆਂ ਨੇ ਬਾਬਾ ਪੀਰ ਪਹੁੰਚ ਕੇ ਆਪਣੀਆਂ ਹਾਜਰੀਆ ਲਵਾਈਆ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਪੂਰੀਆ .ਛੋਲੇ ਅਤੇ ਜਲੇਬੀਆ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ । ਬਾਬਾ ਪੀਰ ਭਵਾਨੀਗੜ ਵਿਖੇ ਪਹੂੰਚੇ ਕਿਸਾਨ ਆਗੂਆਂ ਤੇ ਸਿਆਸੀ ਆਗੂਆਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ।

Previous articleस्वामी प्रेमानंद महाविद्यालय में मनाया गया विश्व ओजोन दिवस
Next articleभारतीय रिजर्व बैंक ने गांव पंडोरी खजूर में उपभोक्ता जागरुकता कार्यक्रम का किया आयोजन