ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਬਦਰੀ ਲਾਲ ਡੀ.ਆਰ.ਓ ਵੱਲੋਂ ਹਲਕੇ ਦੀ ਲੀਡਰਸ਼ਿਪ ਅਤੇ ਵਰਕਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਮੀਟਿੰਗ ਦਾ ਮੰਤਵ ਪਾਰਟੀ ਨੂੰ ਹੋਏ ਨੁਕਸਾਨ ਦੇ ਕਾਰਨਾਂ ਬਾਰੇ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਨਵੀਂ ਰੂਪ ਰੇਖਾ ਤਿਆਰ ਕਰਨ ਬਾਰੇ ਵਰਕਰਾਂ ਦੇ ਸੁਝਾਅ ਲਏ ਗਏ। ਉਨ੍ਹਾਂ ਕਿਹਾ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਕਾਂਗਰਸ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਪੂਰੀ ਲਗਨ ਨਾਲ ਅੱਗੇ ਆਉਣਾ ਪਵੇਗਾ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਾ ਪਵੇਗਾ।ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਕਦਮ ਅਤੇ ਹਰ ਸੁਝਾਅ ਦਾ ਸਵਾਗਤ ਹੈ ਪਰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲੇ ਕਿਸੇ ਵੀ ਕਦਮ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।

ਮੀਟਿੰਗ ਵਿੱਚ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਸਮੂਹ ਲੀਡਰਸ਼ਿਪ ਅਤੇ ਵਰਕਰਾਂ ਦਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅਤੇ ਰਾਜਨੀਤੀ ਦੀ ਹਰ ਜੰਗ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਗਿਆ।ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪਾਰਟੀ ਵਰਕਰ ਪਾਰਟੀ ਦੀ ਰੀਡ ਦੀ ਹੱਡੀ ਹਨ ਅਤੇ ਮੈਂ ਉਨ੍ਹਾਂ ਦੇ ਜਜਬੇ ਨੂੰ ਸਲਾਮ ਕਰਦਾ ਹਾਂ ਅਤੇ ਹਮੇਸ਼ਾ ਹੀ ਆਪਣੇ ਵਰਕਰਾਂ ਲਈ ਹਰ ਥਾਂ ਖੜ੍ਹਾ ਹਾਂ।ਇਸ ਮੌਕੇ ਮਦਨ ਲਾਲ ਹਕਲਾ ਡਾਇਰੈਕਟਰ ਜਲ ਸਰੋਤ ਵਿਭਾਗ, ਹਰਜੀਤ ਸਿੰਘ ਜਾਡਲੀ ਚੇਅਰਮੈਨ ਜ਼ਿਲ੍ਹਾ ਕੋਆਟਿਵ ਬੈਂਕ ਨਵਾਂਸ਼ਹਿਰ, ਧਰਮਪਾਲ ਚੇਅਰਮੈਨ ਬਲਾਕ ਬਲਾਚੌਰ, ਹੀਰਾ ਖੇਪੜ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ, ਮੋਹਨ ਲਾਲ ਬਲਾਕ ਪ੍ਰਧਾਨ ਬਲਾਚੋਰ, ਸਤੀਸ਼ ਨਈਅਰ ਵਾਈਸ ਚੇਅਰਮੈਨ ਸੜੋਆ, ਤਰਸੇਮ ਲਾਲ ਚੰਨਿਆਣੀ ਸਾਬਕਾ ਚੇਅਰਮੈਨ, ਨਗਰ ਕੌਂਸਲ ਪ੍ਰਧਾਨ ਟਿੰਕੂ ਘਈ, ਰਾਜਿੰਦਰ ਸਿੰਘ ਸ਼ਿੰਦੀ ਸ਼ਹਿਰੀ ਪ੍ਰਧਾਨ, ਰਾਜੂ ਬੰਗੜੀ ਬਲਾਕ ਸੰਮਤੀ ਮੈਂਬਰ, ਹੇਮੰਤ ਕੁਮਾਰ ਬਲਾਕ ਸੰਮਤੀ ਮੈਂਬਰ, ਬਾਲ ਕਿਸ਼ਨ ਬਾਗੋਵਾਲ ਸਰਪੰਚ, ਮਲਕੀਤ ਸਿੰਘ ਧੌਲ ਸਰਪੰਚ, ਸ਼ੰਮੀ ਰੱਤੇਵਾਲ, ਬਲਜਿੰਦਰ ਸਰਪੰਚ ਮਾਣੇਵਾਲ, ਬਰਿੰਦਰ ਸਰਪੰਚ ਜੱਟਪੁਰ, ਰਾਮ ਕਿਸ਼ਨ ਸਰਪੰਚ ਭੇਡੀਆਂ, ਜਲਸੂ ਰਾਮ ਸਰਪੰਚ ਟੁੰਡੇਵਾਲ, ਪਰਮਾ ਨੰਦ ਸਰਪੰਚ ਭੱਦੀ, ਧਰਮਵੀਰ ਟਕਾਰਲਾ, ਵਿਜੈ ਮੋਹਨ ਚੇਅਰਮੈਨ ਟਕਾਰਲਾ, ਸੋਹਨ ਸਿੰਘ ਖੰਡੂਪੁਰ, ਪਰਮਿੰਦਰ ਨੰਗਲ, ਕੁਲਵਿੰਦਰ ਮੰਡ, ਸਤਿੰਦਰ ਲਾਲ ਚੌਤਾਲੀ, ਨਰੇਸ਼ ਐਮ.ਸੀ ਰਿੱਕੀ ਬਜਾਜ ਐਮ.ਸੀ ਲਾਲ ਬਹਾਦੁਰ ਗਾਂਧੀ ਐਮ.ਸੀ ਹਾਜ਼ਰ ਸਨ।