ਬਲਾਚੌਰ,(ਜਤਿੰਦਰ ਪਾਲ ਕਲੇਰ): ਚੋਣ ਕਮਿਸਨ ਵਲੋਂ ਜਾਰੀ ਹਦਾਇਤਾ ਅਨੁਸਾਰ 20 ਫਰਵਰੀ 2022 ਨੂੰ ਹੋਣ ਵਾਲੀਆ ਪੰਜਾਬ ਵਿਧਾਨ ਸਭਾ ਚੋਣਾ ਦਾ ਨਤੀਜ਼ਾ 10 ਮਾਰਚ ਨੂੰ ਨਿਕਲ ਕੇ ਸੱਭ ਦੇ ਸਾਹਮਣੇ ਆਵੇਗਾ।ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ੍ਰੋਮਣੀ ਅਕਾਲੀ-ਬਸਪਾ ਗਠਜੋੜ ਦੀ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਵਲੋਂ ਆਪਣੇ ਲਾਮਲਛਕਰ ਨਾਲ ਤਹਿਸੀਲ ਕੰਪਲੈਕਸ ਬਲਾਚੌਰ ਵਿੱਚ ਕ੍ਰੀਬ 2 ਵਜੇ੍ਹਂ ਦਾਖਲ ਹੋਏ।ਉਹਨਾਂ ਵਲੋਂ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਬਲਾਚੌਰ ਦੀਪਕ ਰੁਹੇਲਾ ਪਾਸ ਆਪਣੀ ਨਾਮਜਦਗੀ ਪੇਪਰ ਦਾਖਲ ਕਰਾਏ ਗਏ।ਚੋਣ ਕਮਿਸਨ ਵਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾ ਦੀ ਪਾਲਣਾ ਹਿੱਤ ਰਿਟਰਨਿੰਗ ਅਫਸਰ ਪਾਸ ਪੇਪਰ ਜਮਾਂ ਕਰਾਉਣ ਸਿਰਫ ਤਿੰਨ ਵਿਅਕਤੀ ਹੀ ਦਫਤਰ ਅੰਦਰ ਦਾਖਲ ਹੋਏ।ਜਿਨ੍ਹਾਂ ਵਿੱਚ ਮੈਂਬਰ ਬਲਾਕ ਸੰਮਤੀ ਦਿਲਾਵਰ ਦਿਲੀ, ਜਸਵੀਰ ਔਲੀਆਪੁਰ ਸਨ। ਆਪਣੇ ਨਾਮਜਦਗੀ ਪੇਪਰ ਦਾਖਲ ਕਰਾਉਣ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਬੀਬੀ ਸੁਨੀਤਾ ਚੌਧਰੀ ਨੇ ਕਿਹਾ ਕਿ ਵੋਟ ਹੁਣ ਕਾਂਗਰਸ ਦੀਆ ਮਾੜੀਆ ਨੀਤੀਆ ਤੋਂ ਅੱਕ ਅਤੇ ਥੱਕ ਚੁੱਕੇ ਹਨ ਅਤੇ ਉਹ ਹੁਣ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਸਾਂਝੇ ਗਠਜੋੜ ਦੀ ਸੂਬੇ ਅੰਦਰ ਸਰਕਾਰ ਬਣਾਉਣ ਦੇ ਰੌਅ ਵਿੱਚ ਹਨ।ਉਹਨਾਂ ਕਿਹਾ ਕਿ ਉਮੀਦ ਹੈ ਕਿ ਲੋਕ ਇਸ ਵਾਰੀ ਵੀ ਉਹਨਾਂ ਨੂੰ ਵੱਡੀਆ ਵੋਟਾ ਦੇ ਫਰਕ ਨਾਲ ਜਿੱਤ ਦਵਾਉਣਗੇ ਅਤੇ ਉਹ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੇ ਨਾਲ-ਨਾਲ ਇਲਾਕੇ ਦੇ ਵਿਕਾਸ ਕਾਰਜਾ ਨੂੰ ਬਿਨਾ ਕਿਸੇ ਭੇਦਭਾਵ ਨੇਪਰੇ ਚਾੜਨਗੇ ਅਤੇ ਸਾਂਝੇ ਗਠਜੋੜ ਦੀ ਸਰਕਾਰ ਵੇਲੇ ਲੋਕਾਂ ਦੀਆਂ ਸੁੱਖ ਸਹੂਲਤਾਂ `ਚ ਹੋਰ ਵਾਧਾ ਹੋਵੇਗਾ।

Previous articleराज्य के लोग विपक्षी पार्टियों के बहकावे में आने वाले नहीं : अंकित खुल्लर
Next articleनामांकन के पांचवे दिन होशियारपुर में 40 उम्मीदवारों ने भरे नामांकन