ਵਰਕਰਾਂ ਵਿੱਚ ਸੀ ਇਸ ਮੌਕੇ ਭਾਰੀ ਉਤਸ਼ਾਹ

ਨਵਾਂਸ਼ਹਿਰ/ਬਲਾਚੌਰ,(ਜਤਿੰਦਰ ਕਲੇਰ): ਚੋਣ ਕਮਿਸਨ ਵਲੋਂ ਜਾਰੀ ਹਦਾਇਤਾ ਅਨੁਸਾਰ 20 ਫਰਵਰੀ 2022 ਨੂੰ ਹੋਣ ਵਾਲੀਆ ਪੰਜਾਬ ਵਿਧਾਨ ਸਭਾ ਚੋਣਾ ਦਾ ਨਤੀਜ਼ਾ 10 ਮਾਰਚ ਨੂੰ ਨਿਕਲ ਕੇ ਸੱਭ ਦੇ ਸਾਹਮਣੇ ਆਵੇਗਾ।ਵਿਧਾਨ ਸਭਾ ਹਲਕਾ ਬਲਾਚੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌ.ਦਰਸ਼ਨ ਲਾਲ ਮੰਗੂਪੁਰ ਵਲੋਂ ਆਪਣੇ ਲਾਮਲਛਕਰ ਨਾਲ ਤਹਿਸੀਲ ਕੰਪਲੈਕਸ ਬਲਾਚੌਰ ਵਿੱਚ ਦਾਖਲ ਹੋਏ ਅਤੇ ਉਹਨਾਂ ਵਲੋਂ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਬਲਾਚੌਰ ਦੀਪਕ ਰੁਹੇਲਾ ਪਾਸ ਆਪਣੀ ਨਾਮਜਦਗੀ ਪੇਪਰ ਦਾਖਲ ਕਰਾਏ।

ਚੋਣ ਕਮਿਸਨ ਵਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾ ਦੀ ਪਾਲਣਾ ਹਿੱਤ ਰਿਟਰਨਿੰਗ ਅਫਸਰ ਪਾਸ ਪੇਪਰ ਜਮਾਂ ਕਰਾਉਣ ਸਿਰਫ ਤਿੰਨ ਵਿਅਕਤੀ ਹੀ ਦਫਤਰ ਅੰਦਰ ਦਾਖਲ ਹੋਏ, ਜਿਨ੍ਹਾਂ ਵਿੱਚ ਕਾਂਗਰਸ ਦੇ ਉਮੀਦਵਾਰ ਚੌ. ਦਰਸ਼ਨ ਲਾਲ ਮੰਗੂਪੁਰ ਸਮੇਤ ਮਾਰਕੀਟ ਕਮੇਟੀ ਬਲਾਚੌਰ ਦੇ ਪ੍ਰਧਾਨ ਹਰਜੀਤ ਜਾਡਲੀ ਅਤੇ ਸੰਜੀਵ ਕੁਮਾਰ ਮੰਗੂਪੁਰ ਸਨ। ਆਪਣੇ ਨਾਮਜਦਗੀ ਪੇਪਰ ਦਾਖਲ ਕਰਾਉਣ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਚੌ.ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਉਹਨਾਂ ਨੂੰ ਲੋਕਾ ਦੇ ਵੱਡੇ ਸਹਿਯੋਗ ਨਾਲ ਸਾਲ 2017 ਵਿੱਚ ਵੀ ਜਿੱਤ ਪ੍ਰਾਪਤ ਹੋਈ ਸੀ।ਜਿਸ ਉਪਰੰਤ ਉਹਨਾ ਵਲੋਂ ਹਲਕਾ ਵਿਧਾਇਕ ਦੇ ਅਹੁੱਦੇ ਉਪਰ ਰਹਿੰਦਿਆ ਇਲਾਕੇ ਦਾ ਵੱਡਾ ਵਿਕਾਸ ਕਰਾਇਆ ਹੈ। ਉਹਨਾਂ ਕਿਹਾ ਕਿ ਉਮੀਦ ਹੈ ਕਿ ਲੋਕ ਇਸ ਵਾਰੀ ਵੀ ਉਹਨਾਂ ਨੂੰ ਵੱਡੀਆ ਵੋਟਾ ਦੇ ਫਰਕ ਨਾਲ ਜਿੱਤ ਦਵਾਉਣਗੇ।ਉਹ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੇ ਨਾਲ-ਨਾਲ ਰਹਿੰਦੇ ਵਿਕਾਸ ਕਾਰਜਾ ਨੂੰ ਪੂਰਾ ਕਰਨ ਅਤੇ ਲੋਕਾਂ ਦੀਆਂ ਸੁੱਖ ਸਹੂਲਤਾਂ `ਚ ਹੋਰ ਵਾਧਾ ਕਰਨਾ ਉਹਨਾਂ ਦਾ ਚੋਣ ਮੁੱਦਾ ਹੈ, ਜਿਸ ਨੂੰ ਲੋਕ ਭਰਪੂਰ ਸਮੱਰਥਨ ਦੇਣਗੇ।  ਇਸ ਮੌਕੇ ਨਗਰ ਕੌਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਘਈ, ਚੇਅਰਮੈਨ ਧਰਮ ਪਾਲ ਭਰਥਲਾ, ਅਜੇ ਮੰਗੂਪੁਰ, ਜਸਵਿੰਦਰ ਵਿੱਕੀ, ਚੇਅਰਮੈਨ ਸਤੀਸ਼ ਨਈਅਰ, ਵਾਸਦੇਵ ਸਰਪੰਚ ਪਿੰਡ ਬਣ੍ਹਾਂ, ਸੰਦੀਪ ਕੁਮਾਰ ਨੰਬਰਦਾਰ ਪਿੰਡ ਨਿੱਘੀ, ਵਿਜੇ ਮੋਹਨ ਨੰਬਰਦਾਰ, ਹਰੀ ਦੇਵ ਖੇਪੜ, ਦਿਨੇਸ਼ ਕੁਮਾਰ ਗੰਗੜ, ਕੁਲਵਿੰਦਰ ਮੰਡ, ਕੌਸਲਰ ਨਰੇਸ਼ ਚੇਚੀ, ਪਰਮਜੀਤ ਭਰਥਲਾ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਮੌਜੂਦ ਸਨ।

Previous articleਪਿੰਡ ਨਿੱਘੀ ‘ਚ ਬੀਬੀ ਸੁਨੀਤਾ ਚੌਧਰੀ ਨੂੰ ਲੋਕਾਂ ਵੱਲੋਂ ਦਿੱਤਾ ਭਰਵਾਂ ਹੁੰਗਾਰਾ
Next articleबागपत में 60 लाख रूपये की अवैध शराब बरामद