ਭਵਾਨੀਗੜ੍ਹ,(ਵਿਜੈ ਗਰਗ): ਇੱਥੇ ਮਾ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪੱਤਰਕਾਰ ਮੇਜਰ ਸਿੰਘ ਮੱਟਰਾਂ ਵਿਦਿਆਰਥੀਆਂ ਨਾਲ ਰੂਬਰੂ ਹੋਏ।

ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਜਿੰਦਗੀ ਦੇ ਟੀਚੇ ਤੇ ਪਹੁੰਚਣ ਲਈ ਲਗਨ ਨਾਲ ਪੜਾਈ ਕਰਨ ਅਤੇ ਆਪਣੀ ਸਖਸ਼ੀਅਤ ਨੂੰ ਨਿਖਾਰਨ ਲਈ ਉਸਾਰੂ ਸਾਹਿਤ ਪੜ੍ਹਨ ਲਈ ਪ੍ਰੇਰਤ ਕੀਤਾ। ਉਨ੍ਹਾਂ ਦੱਸਿਆ ਕਿ ਅਜੋਕੇ ਦੌਰ ਵਿੱਚ ਜਦੋਂ ਨਿੱਜੀ ਸਕੂਲਾਂ ਦੀ ਭਰਮਾਰ ਹੈ ਤਾਂ ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀ ਆਪਣੇ ਉਚ ਯੋਗਤਾ ਵਾਲੇ ਅਧਿਆਪਕਾਂ ਸਦਕਾ ਆਪਣੀ ਮੰਜਲ ਫਤਹਿ ਕਰ ਸਕਦੇ ਹਨ। ਉਨ੍ਹਾਂ ਮੀਡੀਆ, ਸੋਸਲ ਮੀਡੀਆ ਬਾਰੇ ਵੀ ਵਿਦਿਆਰਥੀਆਂ ਨੂੰ ਚਾਨਣਾ ਪਾਇਆ। ਇਸ ਮੌਕੇ ਪ੍ਰਿੰਸੀਪਲ ਮੈਡਮ ਤਰਵਿੰਦਰ ਕੌਰ ਅਤੇ ਮੈਡਮ ਗੁਰਿੰਦਰ ਕੌਰ ਨੇ ਵੀ ਅਹਿਮ ਨੁਕਤੇ ਸਾਂਝੇ ਕੀਤੇ।

Previous articleਸਕੂਲਾਂ ‘ਚ ਸਹਿਮ ਦੀ ਥਾਂ ਉਸਾਰੂ ਵਿਦਿਅਕ ਮਾਹੌਲ ਉਸਾਰਿਆ ਜਾਵੇ : ਡੈਮੋਕ੍ਰੇਟਿਕ ਟੀਚਰਜ਼ ਫਰੰਟ
Next articleਐਨਆਰਆਈ ਭਰਾਵਾਂ ਨੇ ਪਿਤਾ ਦੀ ਯਾਦ ਵਿੱਚ ਪਿੰਡ ਨੂੰ ਕੀਤਾ ਦਾਨ ਮ੍ਰਿਤਕ ਦੇਹ ਰੱਖਣ ਲਈ ਫਰਿੱਜਰ