ਨਵਾਂਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ): ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਦੀ ਜਨਤਾ ਨੂੰ ਹਰੇਕ ਸਹੂਲਤ ਦੇਣ ਦਾ ਪ੍ਰਯਤਨ ਕਰਦੀ ਆ ਰਹੀ ਹੈ।ਭਾਵੇਂ ਸਿੱਖਿਆ ਦਾ ਖੇਤਰ ਹੋਵੇ, ਸਿਹਤ ਦਾ ਖੇਤਰ, ਖੇਤੀ ਬਾੜੀ, ਬਿਜਲੀ ਵਿਭਾਗ ਦੇ ਖੇਤਰ ਵਿੱਚ ਸੁਧਾਰ ਕਰ ਰਹੀ ਹੈ।ਉਸੇ ਲੜੀ ਦੇ ਤਹਿਤ ਪੰਜਾਬ ਵਿੱਚ ਕਾਰੋਬਾਰੀਆਂ ਨੂੰ ਰਾਹਤ ਦੇਣ ਦੇ ਲਈ ਕਾਰੋਬਾਰੀਆਂ ਤੋਂ ਸੁਝਾਅ ਮੰਗੇ ਹਨ ਤੇ ਕਿਵੇਂ ਗ਼ੈਰ ਜ਼ਰੂਰੀ ਲਾਈਸੈਂਸਾਂ ਨੂੰ ਹਟਾਇਆ ਜਾਵੇ ਅਤੇ ਕਿਵੇਂ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ।ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਕੀ ਕੀਤਾ ਜਾਵੇ।ਤੁਹਾਡੇ ਕਾਰੋਬਾਰ ਵਿੱਚ ਸਰਕਾਰ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਿਵ ਕੌੜਾ ਸੂਬਾ ਸਕੱਤਰ ਟਰੇਡ ਤੇ ਇੰਡਸਟਰੀ ਵਿੰਗ ਪੰਜਾਬ ਨੇ ਕੀਤਾ।ਸ਼ਿਵ ਕੌੜਾ ਨੇ ਕਿਹਾ ਤੁਸੀਂ ਆਪਣੇ ਸੁਝਾਅ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਭੇਜ ਸਕਦੇ ਹੋ।ਇਸ ਮੌਕੇ ਰਾਜੇਸ਼ ਚੈਂਬਰ ਜਿਲ੍ਹਾ ਪ੍ਰਧਾਨ ਵਪਾਰ ਵਿੰਗ, ਬਿੱਟਾ ਰਾਣਾ ਜਿਲ੍ਹਾ ਓਪ ਪ੍ਰਧਾਨ ਟ੍ਰੇਡ ਵਿੰਗ, ਮੰਗਲ ਬੈਂਸ, ਲੱਕੀ ਐਰੀ, ਗਲਭੂਸ਼ਣ ਚੋਪੜਾ, ਸ਼ਾਲੂ ਸੋਨੀ, ਸਤਨਾਮ ਅਰੋਡ਼ਾ, ਰਜੇਸ਼ ਧੱਪੜ, ਅਮਰਜੀਤ ਸਿੰਘ ਗੋਲੀ, ਟੀਟੂ ਆਹੂਜਾ ਨੇ ਸੰਯੁਕਤ ਬਿਆਨ ਵਿਚ ਕਿਹਾ ਕਿ ਸਾਰੇ ਵਪਾਰੀਆਂ ਨੂੰ ਆਪਣੇ ਆਪਣੇ ਸੁਝਾਅ punjabdabudget@gmail.com ਤੇ ਈਮੇਲ ਰਾਹੀਂ ਭੇਜਣੇ ਚਾਹੀਦੇ ਹਨ ਤਾਂ ਜੋ ਵਪਾਰੀ ਤੇ ਕਾਰੋਬਾਰੀ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਸਕਣ ਤੇ ਕਿਸੇ ਨੂੰ ਵੀ ਕੋਈ ਇੰਸਪੈਕਟਰੀ ਰਾਜ ਦਾ ਖ਼ੌਫ਼ ਨਾ ਹੋਵੇ।