ਭਵਾਨੀਗੜ੍ਹ,(ਵਿਜੈ ਗਰਗ); 4 ਜਨਵਰੀ ਨੂੰ  ਐੱਸਐੱਸਪੀ ਦਫ਼ਤਰ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਵਿਦਿਆਰਥੀ।ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਜੱਸੂ ਤੇ ਹਰਪ੍ਰੀਤ ਸੁੱਖੇਵਾਲੀਆ ਨੇ ਕਿਹਾ ਕਿ ਜਦੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਸੰਘਰਸ਼ ਜ਼ੋਰਾਂ ਤੇ ਸੀ ਤਾਂ ਉਸ ਸਮੇਂ 5 ਅਕਤੂਬਰ 2020 ਨੂੰ ਸੰਗਰੂਰ ਦੇ ਬਨਾਸਰ ਬਾਗ ਤੋਂ ਰੇਲਵੇ ਸਟੇਸ਼ਨ ਤਕ ਬਹੁਤ ਸਾਰੇ ਨੌਜਵਾਨ ਮਾਰਚ ਕਰ ਰਹੇ ਸਨ, ਤਾਂ ਇਸ ਸਮੇਂ ਦੌਰਾਨ ਭਾਜਪਾ ਦੇ ਵਰਕਰਾਂ ਨਾਲ ਵੱਡੇ ਚੌਕ ਵਿੱਚ ਝੜਪ ਹੋ ਗਈ ਸੀ।

ਪੁਲਿਸ ਨੇ ਰਾਜਨੀਤਿਕ ਦਬਾਅ ਤਹਿਤ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੀਪ ਹਥਨ ਸਮੇਤ ਨੌਜਵਾਨਾਂ ਤੇ ਝੂਠਾ ਮੁਕੱਦਮਾ ਨੰਬਰ 279 ਦਰਜ ਕਰਵਾ ਦਿੱਤਾ ਸੀ।ਹੁਣ ਜਦੋਂ ਕਿਸਾਨੀ ਘੋਲ ਦੀ ਜਿੱਤ ਹੋ ਚੁੱਕੀ ਹੈ।ਕਿਸਾਨਾਂ ਖ਼ਿਲਾਫ਼ ਘੋਲ ਦੌਰਾਨ ਹੋਏ ਕੇਸ ਰੱਦ ਕੀਤੇ ਜਾ ਰਹੇ ਹਨ, ਤਾਂ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਇਸ ਮੁਕੱਦਮੇ ਨੂੰ  ਸੰਗਰੂਰ ਦੀ ਪੁਲਿਸ ਰੱਦ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਜਿਸ ਕਾਰਨ 4 ਜਨਵਰੀ ਨੂੰ ਐੱਸ.ਐੱਸ.ਪੀ ਦਫ਼ਤਰ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ।

my public wifi full
photoshop portable download free full version
download teamviewer 14 full crack kuyhaa
pinnacle studio 20 ultimate torrent
mirrorgo crack version
Previous articleਦੇਰ ਰਾਤ ਆਲੋਅਰਖ ਪਹੁੰਚੇ ਨਗਰ ਕੀਰਤਨ ਦਾ ਥਾਂ-ਥਾਂ ਭਰਵਾਂ ਸਵਾਗਤ
Next articleਉਮੀਦਵਾਰ ਐਲਾਨਣ ’ਚ ‘ਆਪ’ ਤੇ ਅਕਾਲੀ ਦਲ ਮੋਹਰੀ ਕਾਂਗਰਸ ਤੇ ਭਾਜਪਾ ਫਾਡੀ