ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਪਿੰਡ ਥੋਪੀਆ ਦੇ ਕਮਿਊਨਿਟੀ ਸੈਂਟਰ ਦੇ ਹਾਲ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਉਧਨੋਵਾਲ ਵਲੋਂ ਕਿਸਾਨ ਜਾਗ੍ਰਿਤੀ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਕਿਸਾਨਾ ਨੇ ਪੁੱਜ ਕੇ ਬੈਂਕ ਦੀਆਂ ਸਕੀਮਾ ਦਾ ਲਾਭ ਲਿਆ। ਬਰਾਂਚ ਮੈਨੇਜਰ ਦਵਿੰਦਰ ਸਿੰਘ ਵਲੋਂ ਹਾਜ਼ਰ ਕਿਸਾਨ ਭਾਈਚਾਰੇ ਨੂੰ ਬੈਂਕ ਵਲੋਂ ਦਿੱਤੀਆ ਜਾ ਰਹੀਆ ਸਕੀਮਾਂ ਵਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।ਉਹਨਾ ਆਖਿਆ ਕਿ ਕਿਸਾਨ ਬੈਂਕ ਤੋਂ ਕਿਸਾਨ ਕਰੈਡਿਟ ਕਾਰਡ, ਡੇਅਰੀ ਕਰਜ਼ੇ, ਪਸੂਆਂ ਦੇ ਰੱਖ ਰਖਾਵ ਅਤੇ ਚਾਰਾ ਆਦਿ ਖਰੀਦ ਕਰਨ ਲਈ ਕਰਜ਼ੇ, ਟਰੈਕਟਰ ਖਰੀਦ ਕਰਨ ਲਈ, ਮਕਾਨ ਬਣਾਉਣ ਲਈ ਹਾਊਸ ਲੋਨ, ਇਸਤਰੀਆ ਨੂੰ ਸਵੈ ਰੁਜਗਾਰ ਬਣਾਉਣ ਲਈ ਸੈਲਫ ਹੈਲਫ ਗਰੁੱਪ, ਮੁੰਦਰਾਂ ਲੋਨ ਬਹੁਤ ਹੀ ਘੱਟ ਵਿਆਜ ਉਪਰ ਦਿੱਤੇ ਜਾਂਦੇ ਹਨ।ਜਿਸ ਦੀ ਅਦਾਇਗੀ ਵੀ ਅਸਾਨ ਕਿਸ਼ਤਾਂ ਰਾਹੀ ਕਰਨੀ ਹੁੰਦੀ ਹੈ ।ਉਹਨਾ ਆਖਿਆ ਕਿ ਬੈਂਕ ਤੁਹਾਡੀ ਹਰ ਸਮੇਂ ਮੱਦਦ ਲਈ ਤਿਆਰ ਹੈ।ਜਿਸ ਲਈ ਤੁਸੀ ਆਪਣੇ ਕਿੱਤੇ ਨੂੰ ਹੋਰ ਨਿਖਾਰਣ ਲਈ ਅਤੇ ਸਵੈ ਰੁਜਗਾਰ ਨੂੰ ਚਾਲੂ ਕਰਨ ਅਤੇ ਵਧਾਉਣ ਲਈ ਜਦ ਚਾਹੋ ਕਰਜਾ ਪ੍ਰਾਪਤ ਕਰ ਸਕਦੇ ਹੋ।ਉਹਨਾ ਆਖਿਆ ਕਿ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਉਨ੍ਹਾਂ ਨੂੰ ਬੈਂਕ ਵਿੱਚ ਕਿਸੇ ਵੀ ਕੰਮ ਵਾਲੇ ਦਿਨ ਬੇਝਿਜ਼ਕ ਮਿਲਿਆ ਜਾ ਸਕਦਾ ਹੈ।ਉਹਨਾਂ ਲੋਕਾ ਨੂੰ ਇਸ ਮੌਕੇ ਇਹ ਵੀ ਅਪੀਲ ਕੀਤੀ ਕਿ ਬੈਂਕ ਫੋਨ ਕਰਕੇ ਕਿਸੇ ਤੋਂ ਵੀ ਖਾਤੇ ਸਬੰਧੀ ਕੋਈ ਜਾਣਕਾਰੀ ਨਹੀ ਮੰਗਦਾ ਹੈ।ਜਿਸ ਲਈ ਤੁਸੀ ਸਾਈਬਰ ਕ੍ਰਾਇਮ ਤੋ ਆ ਰਹੀਆ ਕਾਲਾ ਤੋਂ ਼ਹਮੇਸ਼ਾ ਹੀ ਸਾਵਧਾਨ ਰਹਿ ਕੇ ਉਹਨਾ ਨੂੰ ਆਪਣੇ ਖਾਤੇ ਨਾਲ ਜੁੜੀ ਕੋਈ ਵੀ ਜਾਣਕਾਰੀ ਮੁਹੱਈਆ ਨਾ ਕਰੋ ਕਿਉਕਿ ਅਜਿਹੇ ਵਿੱਚ ਤੁਹਾਡੇ ਨਾਲ ਠੱਗੀ ਹੋ ਸਕਦੀ ਹੈ।ਉਹਨਾ ਆਖਿਆ ਕਿ ਅਜਿਹੀਆ ਫੋਨ ਕਾਲਾ ਤੋਂ ਸਾਨੂੰ ਸਭਨਾ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਕਾਲ ਆਉਣ  ਤੇ ਉਹਨਾ ਦੇ ਸਬਜਬਾਗਾ ਵਿੱਚ ਨਹੀ ਫਸਣਾ ਚਾਹੀਦਾ ਹੈ।ਇਸ ਮੌਕੇ ਵਿਸ਼ੇਸ ਤੌਰ ਤੇ ਰਜਨੀ ਦੇਵੀ ਸਰਪੰਚ ਪਿੰਡ ਥੋਪੀਆ, ਸਾਬਕਾ ਸਰਪੰਚ ਚੌ.ਰਾਮ ਸਰੂਪ ਥੋਪੀਆ, ਰਜਨੀ ਦੇਵੀ, ਅਸੋ਼ਕ ਕੁਮਾਰ ਖੀਵੇਵਾਲ, ਅਮਿਤ ਕੁਮਾਰ ਸੇਠੀ ਚੌਧਰੀ, ਵਿੱਕੀ ਪੰਚ, ਮਾਸਟਰ ਯਸਪਾਲ, ਲਵਲੀ, ਸੁੱਚਾ ਸਿੰਘ, ਪੰਡਿਤ ਰਾਮ ਲਾਲ, ਪਾਰਸ ਰਾਮ, ਬਿੱਟੂ ਚੇਚੀ, ਸ਼ਾਮਾ ਪੰਡਿਤ, ਰਾਕੇਸ਼ ਪੰਡਿਤ, ਕੁਲਵਿੰਦਰ ਕੌਰ, ਨੀਰਜ, ਰੇਨੂੰ ਬਾਲਾ, ਰਾਣੀ ਅਤੇ ਹੋਰ ਪਿੰਡ ਦੀਆਂ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।

Previous articleਮਜਦੂਰਾਂ ਨੂੰ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਵੰਡਕੇ ਦਿਵਸ ਮਨਾਇਆ
Next articleਅੱਗ ਉਗਲਦੇ ਸੂਰਜ ਦੀ ਗਰਮੀ ਨੇ ਆਪਣੀ ਲਪੇਟ `ਚ ਲਏ ਲੋਕ