ਭਵਾਨੀਗੜ੍ਹ,(ਵਿਜੈ ਗਰਗ ): ਪੰਜਾਬ ਐਕਸਸਰਵਿਸ ਗੰਨਮੈਨ ਯੂਨੀਅਨ ਦੀ ਇੱਕ ਵਿਸ਼ਾਲ ਮੀਟਿੰਗ ਸੰਗਰੂਰ ਬਨਾਸਰ ਬਾਗ਼ ਵਿਖੇ ਹੋਈ। ਜਿਸ ਵਿੱਚ ਪਟਿਆਲਾ ਬਰਨਾਲਾ ਅਤੇ ਸੰਗਰੂਰ ਦੇ ਬੈਂਕ ਗੰਨਮੈਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਭਵਾਨੀਗੜ੍ਹ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸ੍ਰ.ਪ੍ਰਗਟ ਸਿੰਘ ਚੌਦਾ ਨੇ ਦੱਸਿਆ ਕਿ ਇਹ ਮੀਟਿੰਗ ਯੂਨੀਅਨ ਦੇ ਪ੍ਰਧਾਨ ਸ੍ਰ ਅਮਰੀਕ ਸਿੰਘ ਦੇ ਰੇਖ ਦੇਖ ਹੇਠ ਹੋਈ । ਜਿਸ ਵਿੱਚ ਪੰਜਾਬ ਦੇ ਬੈਂਕ ਗੰਨਮੈਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਬਣਦੇ ਹੱਕ ਲੈਣ ਲਈ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਯੂਨੀਅਨ ਪ੍ਰਧਾਨ ਅਮਰੀਕ ਸਿੰਘ ਅਤੇ ਜਨਰਲ ਸਕੱਤਰ ਪ੍ਰਗਟ ਸਿੰਘ ਚੌਦਾ ਨੇ ਕਿਹਾ ਕਿ ਬੈਂਕ ਅਤੇ ਸਿਕਾਉਰਿਟੀ ਕੰਪਨੀਆਂ ਵੱਲੋਂ ਰਲ਼ ਮਿਲ਼ ਜੋ ਗੰਨਮੈਨਾਂ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਯੂਨੀਅਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਬਾਕੀ ਫੌਜੀਆਂ ਅਤੇ ਫੌਜੀ ਵਿਧਵਾਵਾਂ ਨੂੰ ਕੋਈ ਵੀ ਸਰਕਾਰੀ ਕੰਮ-ਕਾਜ ਵਿੱਚ ਮੁਸ਼ਕਿਲ ਆਉਣ ਤੇ ਯੂਨੀਅਨ ਨਾਲ਼ ਸੰਪਰਕ ਕਰਨ ਦੀ ਅਪੀਲ ਵੀ ਕੀਤੀ ਯੂਨੀਅਨ ਹਰ ਵਰਗ ਦੀਆਂ ਸਮੱਸਿਆਂਵਾਂ ਤੇ ਹਿੱਕ ਠੋਕ ਹਮਾਇਤ ਕਰਦੀ ਹੈ ਅਤੇ ਕਰਦੀ ਰਹੇਗੀ। ਮੀਟਿੰਗ ਵਿੱਚ ਸਰਬਜੀਤ ਸਿੰਘ, ਦਰਸ਼ਨ ਸਿੰਘ, ਚੰਦ ਸਿੰਘ ਰਾਮਪੁਰਾ, ਜਸਵਿੰਦਰ ਸਿੰਘ ਚੋਪੜਾ, ਸੁਰਜੀਤ ਸਿੰਘ ਲਹਿਰਾ, ਗਿੰਦਰ ਸਿੰਘ, ਜਸਪਾਲ ਸਿੰਘ, ਮਲੂਕ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵੱਡੀ ਗਿਣਤੀ ਵਿੱਚ ਗੰਨਮੈਨ ਹਾਜ਼ਰ ਸਨ।