ਆਪ ਦੀ ਸਰਕਾਰ ਦਿੱਤੀਆਂ ਗਰਾਂਟਾਂ ਦਾ ਲਵੇ ਲੇਖਾ ਜੋਖਾ  

ਕਾਠਗੜ੍ਹ,(ਜਤਿੰਦਰ ਪਾਲ ਸਿੰਘ ਕਲੇਰ) ਜਿੰਨੀਆਂ ਵੀ ਪੰਜਾਬ ਵਿਚ ਸਰਕਾਰਾਂ ਬਣੀਆਂ ਉਨ੍ਹਾਂ ਨੇ ਵਿਕਾਸ ਕਾਰਜਾਂ ਨੂੰ ਕਰਵਾਉਣ ਲਈ ਵੱਧ ਤੋਂ ਵੱਧ ਸਰਕਾਰੀ ਖਜ਼ਾਨੇ ਦੇ ਦਰਵਾਜ਼ੇ ਖੋਲ੍ਹੇ। ਮੰਤਰੀਆਂ, ਵਿਧਾਇਕਾਂ ਨੇ ਸੂਬੇ ਵਿੱਚ ਵੱਡੇ ਵਿਕਾਸ ਕਾਰਜਾਂ ਲਈ ਜਿੱਥੇ ਕਰੋੜਾਂ-ਅਰਬਾਂ ਰੁਪਏ  ਦੀਆਂ ਗਰਾਂਟਾਂ ਜਾਰੀ ਕੀਤੀਆਂ, ਉਥੇ ਹੀ ਪਿੰਡਾਂ ਦੀਆਂ ਗਲੀਆਂ-ਨਾਲੀਆਂ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਗਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ, ਪ੍ਰੰਤੂ ਅਜੇ ਵੀ ਬਹੁਤੇ ਪਿੰਡ ਅਜਿਹੇ ਹਨ।ਜਿਨ੍ਹਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਦਾ ਸੁਧਾਰ ਨਾ ਹੋ ਸਕਿਆ।ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਨੇ ਤਾਂ ਗਰਾਂਟਾਂ ਦੀ ਝੜੀ ਹੀ ਲਗਾ ਦਿੱਤੀ।ਲੇਕਿਨ ਫਿਰ ਵੀ ਪਿੰਡਾਂ ਵਿੱਚ ਨਾ ਤਾਂ ਗੰਦੇ ਪਾਣੀ ਦੇ ਸੁਧਾਰ ਹੋ ਸਕੇ ਅਤੇ ਨਾ ਹੀ ਗਲੀਆਂ ਨਾਲੀਆਂ ਦਾ ਕੰਮ ਸਿਰੇ ਚੜ੍ਹ ਸਕਿਆ।

ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਉਣ ਤੋਂ ਬੇਧਿਆਨ ਹੋਈ ਪਿੰਡ ਭੋਲੇਵਾਲ ਦੀ ਪੰਚਾਇਤ ਕਰਕੇ ਹੀ ਪਿੰਡ ਦੇ ਸਰਕਾਰੀ ਸਕੂਲ ਅੱਗੇ ਬੀਤੇ ਲੰਬੇ ਸਮੇਂ ਤੋਂ ਸਕੂਲ ਦੇ ਗੇਟ ਅਤੇ ਦੀਵਾਰ ਨਾਲ ਜਮ੍ਹਾਂ ਰਹਿਣ ਵਾਲੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਚਲੇ ਆ ਰਹੇ ਹਨ।ਪਿੰਡ ਦੇ ਗੰਦੇ ਪਾਣੀ ਦਾ ਜੋ ਨਿਕਾਸੀ ਨਾਲਾ ਹੈ, ਉਹ ਗੰਦਗੀ ਅਤੇ ਪਸ਼ੂਆਂ ਦੇ ਗੋਬਰ ਨਾਲ ਭਰਿਆ ਪਿਆ ਹੈ, ਜੋ ਸਕੂਲ ਦੇ ਗੇਟ ਅੱਗੇ ਓਵਰਫਲੋ ਹੋ ਕੇ ਸਕੂਲ ਦੇ ਗੇਟ ਅਤੇ ਸੜਕ ਉੱਤੇ ਗੰਦਗੀ ਫੈਲਾਅ ਰਿਹਾ ਹੈ।ਇਸ ਸੜ੍ਹਾਂਦ ਮਾਰਦੇ ਪਾਣੀ ਉੱਤੇ ਪਨਪਦੇ ਮੱਛਰ-ਮੱਖੀਆਂ ਬੱਚਿਆਂ ਵਿੱਚ ਬਿਮਾਰੀ ਦਾ ਕਾਰਨ ਵੀ ਬਣ ਸਕਦੇ ਹਨ। ਬੀਤੇ ਦਿਨ ਸਕੂਲ ਦੇ ਨਾਲ ਲੱਗਦੀ ਸੜਕ ਉੱਤੇ ਜਮ੍ਹਾਂ ਗੰਦਗੀ ਨੂੰ ਹਟਾ ਰਹੀ ਇੱਕ ਸਕੂਲ ਅਧਿਆਪਕਾ ਨੂੰ ਜਦੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਭਾਅ ਜੀ ਸਕੂਲ ਦੇ ਗੇਟ ਅਤੇ ਸੜਕ ਤੇ ਗੰਦਗੀ ਜਮ੍ਹਾਂ ਰਹਿਣ ਨਾਲ ਲੰਘਣਾ ਤਾਂ ਔਖਾ ਹੁੰਦਾ ਹੀ ਹੈ, ਨਾਲ ਹੀ ਕਈ ਵਾਰ ਬੱਚੇ ਡਿੱਗ ਜਾਂਦੇ ਹਨ। ਇਸ ਕਰਕੇ ਗੰਦਗੀ ਨੂੰ ਹਟਾ ਰਹੀ ਸੀ, ਤਾਂ ਜੋ ਰਸਤਾ ਸਾਫ਼ ਹੋ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਕੂਲ ਦੇ ਗੇਟ ਅੱਗੇ ਨਿਕਾਸੀ ਨਾਲੇ ਨੂੰ ਇੱਟਾਂ ਆਦਿ ਲਵਾ ਕੇ ਉਚਾ ਵੀ ਕਰਵਾਇਆ ਸੀ।

Previous articleपंजाब में मान मंत्रिमंडल विस्तार शनिवार को
Next articleपंजाब में मान मंत्रिमंडल में शामिल हुए 10 मंत्री